ਸਰਕਾਰ ਨਸ਼ੇ ਨੂੰ ਰੋਕਣ ਵਿੱਚ ਅਸਫਲ- ਵਿਧਾਇਕ ਸਿਮਰਜੀਤ ਸਿੰਘ ਬੈਂਸ

Jun 28 2018 03:16 PM
ਸਰਕਾਰ ਨਸ਼ੇ ਨੂੰ ਰੋਕਣ ਵਿੱਚ ਅਸਫਲ- ਵਿਧਾਇਕ ਸਿਮਰਜੀਤ ਸਿੰਘ ਬੈਂਸ


ਲੁਧਿਆਣਾ
ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਸਿਰਫ 8 ਦਿਨਾਂ ਵਿਚ ਹੀ 12 ਦੇ ਕਰੀਬ ਨੌਜਵਾਨਾਂ ਵਲੋਂ ਨਸ਼ੇ ਦੀ ਓਵਰਡੋਜ਼ ਦੇ ਮਾਮਲੇ ਅਤੇ 12 ਦੇ ਕਰੀਬ ਹੀ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ 'ਤੇ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸਮੇਤ ਪਿਛਲੀ ਸਰਕਾਰ 'ਤੇ ਦੋਸ਼ ਮੜ•ਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਉਸ ਨੂੰ ਜਗਾਉਣ ਲਈ ਸੂਬੇ ਭਰ ਦੇ ਲੋਕ ਨਸ਼ੇ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ, ਮਰਨ ਵਾਲੇ ਨੌਜਵਾਨਾਂ ਅਤੇ ਉਨ•ਾਂ ਦੇ ਮਾਪਿਆਂ ਦੀ ਫੋਟੋ ਅਤੇ ਵੀਡੀਓ ਵੱਖ-ਵੱਖ ਅਖ਼ਬਾਰਾਂ ਵਿਚ ਦੇਣ ਅਤੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰਨ, ਤਾਂ ਜੋ ਸੂਬੇ ਦੀ ਸੁੱਤੀ ਪਈ ਕਾਂਗਰਸ ਸਰਕਾਰ ਜਾਗ ਜਾਵੇ ਅਤੇ ਨਸ਼ਿਆਂ ਅਤੇ ਨਸ਼ਾ ਮਾਫੀਆ ਖਿਲਾਫ ਕੁੱਝ ਕਰ ਸਕੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੌਰੀ ਤੌਰ 'ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਸਮੇਤ ਨਸ਼ਾ ਮਾਫੀਆ ਖਿਲਾਫ ਬਹਿਸ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਮਰ ਰਹੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਪਿਛਲੇ ਦਿਨਾਂ ਦੌਰਾਨ ਸੂਬੇ ਭਰ ਤੋਂ ਨੌਜਵਾਨਾਂ ਵਲੋਂ ਓਵਰਡੋਜ਼ ਲੈਣ ਨਾਲ ਅਨੇਕਾਂ ਨੌਜਵਾਨ ਨਸ਼ੇ ਦੇ ਦੈਂਤ ਦੀ ਬਲੀ ਚੜ• ਚੁੱਕੇ ਹਨ, ਜਿਨ•ਾਂ ਨੂੰ ਬਚਾਉਣ ਲਈ ਸਾਨੂੰ ਪੂਰੇ ਪੰਜਾਬ ਵਾਸੀਆਂ ਨੂੰ ਖੁਦ ਹੀ ਅੱਗੇ ਆਉਣਾ ਪਵੇਗਾ, ਜਦੋਂ ਕਿ ਸੂਬੇ ਦੀ ਪੁਲਸ ਤੇ ਸਰਕਾਰ ਨਸ਼ਾ ਖਤਮ ਕਰ ਸਕਦੀ ਹੈ ਪਰ ਸਰਕਾਰ ਚੁੱਪ ਹੈ ਅਤੇ ਸੂਬੇ ਦੀ ਪੁਲਸ ਵੀ ਨਸ਼ਾ ਮਾਫੀਆ ਨਾਲ ਕਥਿਤ ਤੌਰ 'ਤੇ ਮਿਲੀ ਹੋਈ ਹੈ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਉਂਦੇ ਸਾਰ ਹੀ ਐੱਸ. ਟੀ. ਐੱਫ. ਦਾ ਗਠਨ ਕੀਤਾ ਸੀ, ਜਿਸ ਨਾਲ ਕੁੱਝ ਠੱਲ• ਵੀ ਪਈ ਸੀ ਪਰ ਬਾਅਦ ਵਿਚ ਸਰਕਾਰ ਦੇ ਮੰਤਰੀ ਹੀ ਨਸ਼ਾ ਮਾਫੀਆ ਨਾਲ ਮਿਲ ਗਏ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ, ਨਸ਼ਾ ਵਪਾਰੀ ਦਿਖਾਈ ਦਿੰਦੇ ਹਨ ਜਾਂ ਨਸ਼ਾ ਮਿਲਣ ਦੀ ਭਿਣਕ ਵੀ ਮਿਲਦੀ ਹੈ ਤਾਂ ਉਹ ਤੁਰੰਤ ਉਨ•ਾਂ ਦੇ ਨੋਟਿਸ 'ਚ ਲਿਆਉਣ ਅਤੇ ਉਸ ਦੀ ਵੀਡੀਓ ਕਰ ਕੇ ਸੋਸ਼ਲ ਮੀਡੀਆ 'ਤੇ ਪਾਉਣ, ਤਾਂ ਜੋ ਨਸ਼ਾ ਮਾਫੀਆ ਨੂੰ ਨੰਗਾ ਕੀਤਾ ਜਾ ਸਕੇ। ਉਨ•ਾਂ ਸੂਬੇ ਭਰ ਦੇ ਲੋਕਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਸ਼ਰਮ ਨੂੰ ਤਿਆਗਣਾ ਪਵੇਗਾ ਅਤੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਹੈ ਤੇ ਉਹ ਕਿੱਥੋਂ ਨਸ਼ਾ ਖਰੀਦਦਾ ਹੈ, ਇਸ ਸਬੰਧੀ ਖੁੱਲ• ਕੇ ਮੀਡੀਆ ਸਾਹਮਣੇ ਦੱਸਣਾ ਪਵੇਗਾ। ਉਨ•ਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਨਸ਼ਾ ਮਾਫੀਆ ਖਿਲਾਫ ਖੁੱਲ• ਕੇ ਸਾਹਮਣੇ ਆ ਕੇ ਸਾਰਾ ਕੁੱਝ ਦੱਸਣ ਤਾਂ ਹੀ ਇਹ ਮਸਲਾ ਹੱਲ ਹੋਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਭਰ ਦੇ ਸਾਰੇ ਨੌਜਵਾਨ ਇਸ ਦਲਦਲ ਵਿਚ ਫਸ ਜਾਣਗੇ ਤੇ ਨੌਜਵਾਨਾਂ ਦੇ ਮਾਪੇ ਕੁੱਝ ਨਹੀਂ ਕਰ ਸਕਣਗੇ। 

© 2016 News Track Live - ALL RIGHTS RESERVED