ਪਾਕਿਸਤਾਨ ਤੋਂ ਆਈ 15 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ

Jul 05 2018 02:45 PM
ਪਾਕਿਸਤਾਨ ਤੋਂ ਆਈ 15 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ


ਅੰਮ੍ਰਿਤਸਰ
ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੱਜ ਹੈਰੋਇਨ ਸਮੱਗਲਰ ਧੀਰ ਸਿੰਘ ਵਾਸੀ ਰਾਣੀਆ ਨੂੰ ਉਸ ਦੇ ਸਾਥੀਆਂ ਹਰਜਿੰਦਰ ਸਿੰਘ ਵਾਸੀ ਵੈਰੋਕੇ ਅਤੇ ਗਗਨਦੀਪ ਸਿੰਘ ਵਾਸੀ ਪ੍ਰੀਤ ਨਗਰ ਸਮੇਤ ਗ੍ਰਿਫਤਾਰ ਕੀਤਾ ਹੈ, ਜਿੰਨ•ਾਂ ਦੇ ਕਬਜ਼ੇ 'ਚੋਂ ਸਰਹੱਦ ਪਾਰ ਪਾਕਿਸਤਾਨ ਤੋਂ ਆਈ 3 ਕਿੱਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਸ ਨੇ ਉਕਤ ਤਿੰਨਾਂ ਸਮੱਗਲਰਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। 
ਕਿਵੇਂ ਹੋਈ  ਫੈਜ਼ਲ ਨਾਲ ਦੋਸਤੀ? : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨ ਵਿਚ ਬੈਠੇ ਹੈਰੋਇਨ ਸਮੱਗਲਰ ਫੈਜ਼ਲ ਵਾਸੀ ਦੋਦ ਭੈਣੀ ਪਾਕਿਸਤਾਨ ਨੇ ਭਾਰਤ ਵਿਚ ਭੇਜੀ ਸੀ। ਧੀਰ ਅਤੇ ਫੈਜ਼ਲ ਵਿਚ ਦੋਸਤੀ ਫੇਸਬੁੱਕ 'ਤੇ ਹੋਈ ਸੀ ਅਤੇ ਦੋਵੇਂ ਹੀ ਸਮੱਗਲਰ ਕਬੂਤਰਬਾਜ਼ੀ ਦੇ ਸ਼ੌਕੀਨ ਹਨ ਅਤੇ ਦਿਨ ਵਿਚ ਦੋਨਾਂ ਆਪਣੇ-ਆਪਣੇ ਕਬੂਤਰ ਉਡਾਉਂਦੇ ਸਨ। ਫੈਜ਼ਲ ਪਾਕਿਸਤਾਨ ਤੋਂ ਛੱਡਦਾ ਸੀ ਅਤੇ ਧੀਰ ਆਪਣਾ ਕਬੂਤਰ ਭਾਰਤ ਤੋਂ। ਹੌਲੀ-ਹੌਲੀ ਦੋਨਾਂ ਨੂੰ ਪਤਾ ਚੱਲ ਗਿਆ ਕਿ ਉਹ ਹੈਰੋਇਨ ਸਮੱਗਲਰ ਹਨ, ਜਿਸ 'ਤੇ ਉਨ•ਾਂ ਵਿਚ ਦੋਸਤੀ ਹੋਰ ਡੂੰਘੀ ਹੋ ਗਈ ਅਤੇ ਧੀਰ ਨੇ ਆਪਣੇ ਰਿਸ਼ਤੇਦਾਰ ਹਰਜਿੰਦਰ ਸਿੰਘ ਅਤੇ ਦੋਸਤ ਗਗਨਦੀਪ ਸਿੰਘ ਨੂੰ ਆਪਣੇ ਨਾਲ ਮਿਲਿਆ ਲਿਆ। ਪਿਛਲੇ ਕਈ ਮਹੀਨਿਆਂ ਤੋਂ ਹੈਰੋਇਨ ਸਮੱਗਲਿੰਗ ਦਾ ਧੰਦਾ ਕਰ ਰਹੇ ਧੀਰ ਨੇ ਦੱਸਿਆ ਕਿ ਉਨ•ਾਂ ਨੇ 2-3 ਜੁਲਾਈ ਦੀ ਵਿਚਕਾਰ ਰਾਤ ਇਸ ਹੈਰੋਇਨ ਨੂੰ ਪਾਕਿਸਤਾਨ ਤੋਂ ਮੰਗਵਾਇਆ ਸੀ। ਉਸ ਦਿਨ ਵਰਖਾ ਦਾ ਮੌਸਮ ਸੀ ਅਤੇ ਉਹ ਰਾਤ ਦੇ ਹਨੇਰੇ ਵਿਚ ਖੇਪ ਬਰਾਮਦ ਕਰਨ ਵਿਚ ਕਾਮਯਾਬ ਹੋ ਗਏ ਸਨ। ਸਮੱਗਲਰਾਂ ਦੀ ਇਸ ਹਰਕਤ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਹੈ। ਪੁਲਸ ਇੰਨ•ਾਂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਹੁਤ ਛੇਤੀ ਇੰਨ•ਾ ਤੋਂ ਹੋਰ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।

© 2016 News Track Live - ALL RIGHTS RESERVED