ਹੁਣ ਜੇਲ ਦਾ ਖਾਣਾ ਪਹੁੰਚੇਗਾ ਤੁਹਾਡੇ ਘਰਾਂ ਤੱਕ

Jun 27 2018 02:27 PM
ਹੁਣ ਜੇਲ ਦਾ ਖਾਣਾ ਪਹੁੰਚੇਗਾ ਤੁਹਾਡੇ ਘਰਾਂ ਤੱਕ


ਚੰਡੀਗੜ• 
ਜੇਲ ਦਾ ਖਾਣਾ ਹੁਣ ਤੁਹਾਡੇ ਘਰ ਤੱਕ ਪੁੱਜੇਗਾ। ਜੀ ਹਾਂ, ਦੇਸ਼ 'ਚ ਪਹਿਲੀ ਵਾਰ ਇਸ ਲਈ ਚੰਡੀਗੜ• ਮਾਡਲ ਜੇਲ ਨੇ ਪਹਿਲ ਕੀਤੀ ਹੈ। ਜੇਲ 'ਚ ਬਣਿਆ ਹੋਇਆ ਖਾਣਾ, ਮਠਿਆਈਆਂ, ਸਨੈਕਸ ਅਤੇ ਹਰ ਸਮਾਨ ਲੋਕਾਂ ਦੇ ਘਰਾਂ ਤੱਕ ਆਨਲਾਈਨ ਪਹੁੰਚਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਆਈ. ਜੀ. ਜੇਲ ਯੂ. ਟੀ. ਓਮ ਪ੍ਰਕਾਸ਼ ਮਿਸ਼ਰਾ ਨੇ ਦੱਸਿਆ ਕਿ ਤਕਰੀਬਨ ਇਕ ਮਹੀਨਾਂ ਪਹਿਲਾਂ ਚੰਡੀਗੜ• ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਚੰਡੀਗੜ• ਬੁੜੈਲ ਜੇਲ ਦੀ ਆਫੀਸ਼ੀਅਲ ਵੈੱਬਸਾਈਟ ਜਾਂਚ ਕੀਤੀ ਸੀ। 
ਇਸ ਵੈੱਬਸਾਈਟ 'ਤੇ ਜਾ ਕੇ ਤੁਸੀਂ ਆਪਣੇ ਮਨਪਸੰਦ ਸਨੈਕਸ ਜਾਂ ਕੁਝ ਹੋਰ ਖਾਣ ਦਾ ਸਮਾਨ ਮੰਗਵਾ ਸਕਦੇ ਹੋ। ਤੈਅ ਕੀਤੀ ਮਾਤਰਾ 'ਚ ਖਾਣਾ ਮੰਗਵਾਉਣ 'ਤੇ ਤੁਹਾਨੂੰ ਹੋਮ ਡਲਿਵਰੀ ਵੀ ਫਰੀ ਦਿੱਤੀ ਜਾਵੇਗੀ। ਇਸ ਸਮਾਨ ਨੂੰ ਤਿਆਰ ਕਰਨ ਲਈ ਇਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ, ਜੋ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਹਾਈਜੀਨਿਕਲੀ ਸਾਰਾ ਸਮਾਨ ਸਹੀ ਹੋਵੇ। ਹੁਣ ਹੌਲੀ-ਹੌਲੀ ਇਸ ਖਾਣੇ ਲਈ ਆਰਡਰਪ ਆਉਣੇ ਵੀ ਸ਼ੁਰੂ ਹੋ ਗਏ ਹਨ ਅਤੇ ਹੁਣ ਲੋੜ ਹੈ ਇਸ ਸਰਵਿਸ ਨੂੰ ਮਸ਼ਹੂਰ ਕਰਨ ਦੀ। ਉਨ•ਾਂ ਦੱਸਿਆ ਕਿ ਅਸੀਂ ਸੈਕਟਰ-22 'ਚ ਜੇਲ 'ਚ ਬਣੇ ਸਾਰੇ ਪ੍ਰੋਡਕਟਾਂ ਦੀ ਸੇਲ ਲਈ ਆਊਟਲੈੱਟ ਵੀ ਜਲਦੀ ਹੀ ਖੋਲ•ਣ ਜਾ ਰਹੇ ਹਾਂ, ਜਿੱਥੇ ਕੈਦੀਆਂ ਵਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਚੀਜ਼ਾਂ ਜਿਵੇਂ ਫਰਨੀਚਰ, ਮੋਮਬੱਤੀਆਂ, ਬ੍ਰੈੱਡ, ਜਾਮ ਆਦਿ ਆਮ ਜਨਤਾ ਲਈ ਮੁਹੱਈਆ ਰਹੇਗਾ। 
ਓਮ ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਇਹ ਪਹਿਲ ਉਨ•ਾਂ ਵਲੋਂ ਹੀ ਕੀਤੀ ਗਈ ਹੈ ਅਤੇ ਇਹ ਉਨ•ਾਂ ਨੇ ਇਸ ਸੋਚ ਕੇ ਸ਼ੁਰੂ ਕੀਤੀ ਹੈ ਕਿ ਜੇਲ 'ਚੋਂ ਨਿਕਲਣ ਤੋਂ ਬਾਅਦ ਕੈਦੀ ਜੇਲ 'ਚੋਂ ਅਜਿਹਾ ਹੁਨਰ ਸਿੱਖ ਕੇ ਜਾਣ, ਜੋ ਸਾਰੀ ਜ਼ਿੰਦਗੀ ਉਨ•ਾਂ ਦੇ ਕੰਮ ਆਵੇ ਅਤੇ ਉਹ ਆਪਣੀ ਰੋਜ਼ੀ-ਰੋਟੀ ਇੱਜ਼ਤ ਨਾਲ ਕਮਾ ਕੇ ਖਾ ਸਕਣ। ਕੈਦੀਆਂ ਦੇ ਪ੍ਰੋਡਕਟਾਂ ਤੋਂ ਜੋ ਕਮਾਈ ਹੁੰਦੀ ਹੈ, ਉਙ ਕੈਦੀਆਂ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ। ਇਸ ਖਾਣੇ 'ਤੇ ਜੋ ਬਣਦਾ ਜੀ. ਐੱਸ. ਟੀ. ਹੈ, ਉਹ ਵੀ ਚਾਰਜ ਕੀਤਾ ਜਾਂਦਾ ਹੈ। 

© 2016 News Track Live - ALL RIGHTS RESERVED