ਖੱਤਰੀ ਮਹਿਲਾ ਸੰਗਠਨ ਵੱਲੋਂ ਕੋਰਸ ਪੂਰਾ ਕਰਨ ਵਾਲੀ ਲੜਕੀਆ ਨੂੰ ਵੰਡੇ ਗਏ ਪ੍ਰਮਾਣ ਪੱਤਰ

Jun 14 2018 03:31 PM
ਖੱਤਰੀ ਮਹਿਲਾ ਸੰਗਠਨ ਵੱਲੋਂ ਕੋਰਸ ਪੂਰਾ ਕਰਨ ਵਾਲੀ ਲੜਕੀਆ ਨੂੰ ਵੰਡੇ ਗਏ ਪ੍ਰਮਾਣ ਪੱਤਰ


ਪਠਾਨਕੋਟ 
ਖੱਤਰੀ ਮਹਿਲਾ ਸੰਗਠਨ ਵੱਲੋਂ ਪ੍ਰਧਾਨ ਮੋਨੀਕਾ ਪੁਰੀ ਦੀ ਪ੍ਰਧਾਨਗੀ ਹੇਠ ਖੱਤਰੀ ਭਵਨ ਵਿੱਚ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸੇਸ ਰੂਪ ਵਿੱਚ ਸਭਾ ਦੇ ਪ੍ਰਧਾਨ ਸੰਜੈ ਆਨੰਦ ਅਤੇ ਮਹਿਲਾ ਸੰਗਠਨ ਚੇਅਰਪਰਸਨ ਰੇਨੂੰ ਮਹਿੰਦਰੂ ਪੁੱਜੇ। ਇਸ ਮੌਕੇ ਔਰਤਾਂ ਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਬਉਟੀਸੀਅਨ ਅਤੇ ਸਿਲਾਈ ਕਢਾਈ ਕੇਂਦਰ ਵਿੱਚ ਆਪਣਾ ਕੋਰਸ ਪੂਰਾ ਕਰਨ ਵਾਲੀਆਂ ਕਰੀਬ 40 ਲੜਕੀਆ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੋਨੀਕਾ ਪੁਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਖੱਤਰੀ ਭਵਨ ਵਿੱਚ ਸਿਲਾਈ-ਕਢਾਈ, ਬਉਟੀਸੀਅਨ ਅਤੇ ਕੰਪਉਟਰ ਸੈਂਟਰ ਦੇ ਤਹਿਤ ਜਰੂਰਤਮੰਦ ਬੱਚਿਆ ਨੂੰ ਸਿਖਿਆ ਦਿੱਤੀ ਜਾ ਰਹੀ ਹੈ। ਤਾਂ ਜੋ ਉਸ ਆਤਮ ਨਿਰਭਰ ਬਣ ਤੇ ਆਪਣਾ ਰੋਜਗਾਰ ਕਰ ਸਕਣ। ਉਨਾ ਕਿਹਾ ਕਿ ਖੱਤਰੀ ਮਹਿਲਾ ਸੰਗਠਨ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਸਹਿਯੋਗ ਦੇ ਰਹੀ ਹੈ। ਜਿਸਦੇ ਤਹਿਤ ਸਮੇਂ ਸਮੇਂ ਤੇ ਪ੍ਰੋਜੇਕਟ ਕਰ ਕੇ ਜਰੂਰਮੰਦਾ ਤੇ ਮਦਦਯੋਗ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਇਹ ਕੰਮ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਮੁੱਖ ਸਕੱਤਰ ਅੰਜਲੀ ਅਰੋੜਾ, ਖਜਾਨਚੀ ਮੀਨੂੰ ਪੁਰੀ, ਉਪ ਪ੍ਰਧਾਨ ਭਾਵਨਾ ਪੁਰੀ, ਡਾਇਰੈਕਟਰ ਚਿੱਤਰਾ ਪੁਰੀ, ਰੀਤੂ ਵਾਹੀ, ਪ੍ਰਵੀਨ ਵਾਲਿਆ, ਨੀਨਾ ਵਰਮਾ, ਪੂਜਾ ਘਈ, ਕਾਜਲ ਭੰਡਾਰੀ, ਸੰਤੋਸ਼ ਬੇਦੀ, ਸੁਮਨ ਨੰਦਾ, ਗੀਤਾ ਮਰਵਾਹਾ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED