ਮਾਣਯੋਗ ਅਦਾਲਤ ਵੱਲੋ ਕਠੂਆ ਜੇਲ ਦੇ ਸੁਪਰਡੈਂਟ ਨੂੰ ਅੱਜ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼

Jun 14 2018 02:43 PM
ਮਾਣਯੋਗ ਅਦਾਲਤ ਵੱਲੋ ਕਠੂਆ ਜੇਲ ਦੇ ਸੁਪਰਡੈਂਟ ਨੂੰ ਅੱਜ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼


ਪਠਾਨਕੋਟ 
ਕਠੂਆ ਜਬਰ-ਜ਼ਨਾਹ ਤੇ ਹੱਤਿਆ ਕੇਸ ਦੀ ਜ਼ਿਲਾ ਅਤੇ ਸੈਸ਼ਨ ਕੋਰਟ ਵਿਚ ਬੁੱਧਵਾਰ ਨੂੰ ਵੀ ਸੁਣਵਾਈ ਜਾਰੀ ਰਹੀ। ਇਕ ਦੋਸ਼ੀ ਦੇ ਵਕੀਲ ਨੇ ਮਾਣਯੋਗ ਅਦਾਲਤ ਸਾਹਮਣੇ ਪਟੀਸ਼ਨ ਲਾਈ ਸੀ ਕਿ ਦੋਸ਼ੀਆਂ ਨੂੰ ਉਨ•ਾਂ ਦੇ ਪਰਿਵਾਰ ਨਾਲ ਮਿਲਣ ਵਿਚ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਸਵੇਰੇ ਸੁਣਵਾਈ ਲਈ ਸਾਰੇ ਦੋਸ਼ੀਆਂ ਨੂੰ ਪਠਾਨਕੋਟ ਆਉਣਾ ਪੈਂਦਾ ਹੈ ਅਤੇ ਉਹ ਸ਼ਾਮ ਨੂੰ ਜਾਂਦੇ ਹਨ, ਜੋ ਮਿਲਣ ਦਾ ਸਮਾਂ ਹੁੰਦਾ ਹੈ, ਉਸ ਸਮੇਂ ਦੋਸ਼ੀ ਜੇਲ ਵਿਚ ਨਹੀਂ ਹੁੰਦੇ। ਪਟੀਸ਼ਨ ਨੂੰ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਕਠੂਆ ਜੇਲ ਦੇ ਸੁਪਰਡੈਂਟ ਨੂੰ ਅੱਜ 14 ਜੂਨ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜੋ ਵੀ ਦੋਸ਼ੀਆਂ ਦੀਆਂ ਦੁੱਖ-ਤਕਲੀਫਾਂ ਹਨ, ਉਨ•ਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਦੋਸ਼ੀ ਕਾਨੂੰਨ ਮੁਤਾਬਕ ਆਪਣੇ ਪਰਿਵਾਰ ਨੂੰ ਮਿਲ ਸਕਣ।

© 2016 News Track Live - ALL RIGHTS RESERVED