ਕਠੂਆ ਜਬਰ-ਜ਼ਨਾਹ ਅਤੇ ਕਤਲ ਮਾਮਲੇ ਦਾ ਇਕ ਗਵਾਹ ਪੇਸ਼ ਹੋਇਆ

Jun 12 2018 03:12 PM
ਕਠੂਆ ਜਬਰ-ਜ਼ਨਾਹ ਅਤੇ ਕਤਲ ਮਾਮਲੇ ਦਾ ਇਕ ਗਵਾਹ ਪੇਸ਼ ਹੋਇਆ


ਪਠਾਨਕੋਟ
ਮਾਣਯੋਗ  ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕਠੂਆ ਜਬਰ-ਜ਼ਨਾਹ ਅਤੇ ਕਤਲ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਦੀ ਅਦਾਲਤ 'ਚ ਚੱਲ ਰਹੀ ਸੁਣਵਾਈ ਐਤਵਾਰ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਤੋਂ ਸ਼ੁਰੂ ਹੋਈ। ਅਦਾਲਤੀ ਹੁਕਮਾਂ 'ਤੇ ਐੱਸ. ਐੱਸ. ਪੀ. ਕ੍ਰਾਈਮ ਬ੍ਰਾਂਚ  ਜੰਮੂ ਰਮੇਸ਼ ਕੁਮਾਰ ਜਾਲਾ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਦੁਪਹਿਰ 11 ਵਜੇ ਪੇਸ਼ ਹੋਏ ਅਤੇ ਉਨ•ਾਂ  ਨੇ ਲਿਖਤ 'ਚ ਭਰੋਸਾ ਦਿਵਾਇਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਪੀਡੀ ਟ੍ਰਾਇਲ ਦੌਰਾਨ ਮਾਮਲੇ ਨਾਲ ਸਬੰਧਤ ਗਵਾਹ ਸੁਣਵਾਈ ਪ੍ਰਕਿਰਿਆ ਅਨੁਸਾਰ ਤੈਅ ਸਮੇਂ 'ਤੇ ਪੇਸ਼ ਕੀਤੇ ਜਾਣਗੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਈ-ਪ੍ਰੋਫਾਈਲ ਮਾਮਲੇ ਨਾਲ ਸਬੰਧਤ ਇਕ ਗਵਾਹ ਪੇਸ਼ ਹੋਇਆ, ਜਿਸ 'ਤੇ ਅਦਾਲਤ 'ਚ ਬਹਿਸ ਹੋਈ। ਓਧਰ ਬਚਾਅ ਪੱਖ ਦੇ ਵਕੀਲ  ਸਬੰਧਤ ਗਵਾਹ ਨਾਲ ਕੱਲ ਅਦਾਲਤ 'ਚ ਬਹਿਸ ਕਰ ਸਕਦੇ ਹਨ।  ਦੂਜੇ ਪਾਸੇ ਮਾਮਲੇ 'ਚ ਨਾਮਜ਼ਦ 7 ਦੋਸ਼ੀਆਂ ਨੂੰ ਅੱਜ ਵੀ ਸਖਤ ਸੁਰੱਖਿਆ 'ਚ ਅਦਾਲਤ 'ਚ ਲਿਆਂਦਾ ਗਿਆ। ਇਸ ਮਾਮਲੇ 'ਚ ਸੁਣਵਾਈ ਸ਼ਾਮ 4 ਵਜੇ ਤਕ ਚੱਲੀ। ਇਕ ਦੋਸ਼ੀ ਨੂੰ ਜੁਵੇਨਾਈਲ ਐਲਾਨ ਕਰਨ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
ਮਾਮਲੇ 'ਚ ਦੋਸ਼ੀ ਚਲ ਰਹੇ 7 ਦੋਸ਼ੀਆਂ 'ਚੋਂ ਇਕ ਵਲੋਂ ਖੁਦ ਨੂੰ ਜੁਵੇਨਾਈਲ ਐਲਾਨ ਕਰਨ ਦੀ ਪਟੀਸ਼ਨ 'ਤੇ ਅੱਜ 12 ਜੂਨ ਨੂੰ ਸੁਣਵਾਈ ਹੋ ਸਕਦੀ ਹੈ। ਓਧਰ ਪ੍ਰੋਸੀਕਿਊਸ਼ਨ ਦਾਅਵਾ ਕਰ ਸਕਦਾ ਹੈ ਕਿ ਦੋਸ਼ੀ ਬਾਲਗ ਹੈ  ਅਤੇ ਉਸ ਦਾ ਮੈਡੀਕਲ ਕਰਵਾਇਆ ਜਾਵੇ। 

© 2016 News Track Live - ALL RIGHTS RESERVED