ਗੈਰ-ਕਾਨੂੰਨੀ ਤੌਰ ਲੱਗੇ ਲੋਹੇ ਦੇ ਗੇਟਾਂ ਨੂੰ ਡਿੱਚ ਮਸ਼ੀਨ ਜ਼ਰੀਏ ਉਖਾੜਿਆ

Jun 13 2018 03:14 PM
ਗੈਰ-ਕਾਨੂੰਨੀ ਤੌਰ ਲੱਗੇ ਲੋਹੇ ਦੇ ਗੇਟਾਂ ਨੂੰ ਡਿੱਚ ਮਸ਼ੀਨ ਜ਼ਰੀਏ ਉਖਾੜਿਆ


ਅੰਮ੍ਰਿਤਸਰ
ਸ਼ਹਿਰ 'ਚ ਕਈ ਕਾਲੋਨੀਆਂ ਵੱਲੋਂ ਆਪਣੇ ਪੱਧਰ 'ਤੇ ਗੇਟ ਲਾ ਕੇ ਰਸਤੇ ਰੋਕੇ ਗਏ ਹਨ,  ਜਿਸ ਸਬੰਧੀ ਨਿਗਮ ਵਿਚ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਮੰਗਲਵਾਰ ਨੂੰ ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਨੇ ਬੱਸ ਸਟੈਂਡ  ਨੇੜੇ ਸਥਿਤ ਗੋਲਡਨ ਐਵੇਨਿਊ ਇਲਾਕੇ ਵਿਚ ਗਲੀਆਂ  ਦੇ ਬਾਹਰ ਬਿਨਾਂ ਮਨਜ਼ੂਰੀ  ਦੇ ਗੈਰ-ਕਾਨੂੰਨੀ ਤੌਰ  'ਤੇ ਲਾਏ ਜਾ ਰਹੇ ਲੋਹੇ  ਦੇ 3 ਗੇਟਾਂ 'ਤੇ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਦੇ ਏ. ਟੀ. ਪੀ. ਪਰਮਿੰਦਰਜੀਤ ਸਿੰਘ ਤੇ ਇੰਸਪੈਕਟਰ ਪਰਮਜੀਤ ਸਿੰਘ, ਹਰਪ੍ਰੀਤ ਕੌਰ, ਗੌਤਮ ਆਦਿ ਨੇ ਆਪਣੀ ਟੀਮ ਸਮੇਤ ਉਪਰੋਕਤ ਏਰੀਏ 'ਚ ਗੈਰ-ਕਾਨੂੰਨੀ ਤੌਰ ਲੱਗੇ ਲੋਹੇ ਦੇ ਗੇਟਾਂ ਨੂੰ ਡਿੱਚ ਮਸ਼ੀਨ ਜ਼ਰੀਏ ਉਖਾੜ ਦਿੱਤਾ। ਉਨ•ਾਂ ਕਿਹਾ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਨਿਰਦੇਸ਼ਾਂ 'ਤੇ ਅਗਲੇ ਦਿਨਾਂ ਵਿਚ ਵੀ ਗੈਰ-ਕਾਨੂੰਨੀ ਇਮਾਰਤਾਂ ਤੇ ਨਿਰਮਾਣ ਖਿਲਾਫ ਕਾਰਵਾਈ ਜਾਰੀ ਰਹੇਗੀ। ਆਈ. ਡੀ. ਐੱਚ. ਮਾਰਕੀਟ 'ਚ ਕਾਰਵਾਈ ਹੋਏ ਇਕ ਮਹੀਨਾ ਹੋਣ ਨੂੰ ਆਇਆ ਹੈ ਪਰ ਉਸ ਤੋਂ ਬਾਅਦ ਉਥੇ ਕਾਰਵਾਈ ਨਹੀਂ ਹੋਈ। ਉਥੇ ਹੀ ਏ. ਟੀ. ਪੀ. 'ਤੇ ਆਈ. ਡੀ. ਐੱਚ. ਮਾਰਕੀਟ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ ਸਨ। ਇਥੇ 3 ਦੁਕਾਨਾਂ 'ਤੇ ਕਾਰਵਾਈ ਕਰਨ ਲਈ ਕਮਿਸ਼ਨਰ ਤੋਂ ਲੈ ਕੇ ਐੱਮ. ਟੀ. ਪੀ. ਕਈ ਵਾਰ ਕਹਿ ਚੁੱਕੇ ਹਨ ਪਰ ਏ. ਟੀ. ਪੀ. ਜਗਦੇਵ ਕਿਸੇ ਦੀ ਨਹੀਂ ਸੁਣਦੇ, ਉਹ ਕਦੇ ਆਰ. ਟੀ. ਆਈ. ਕੇਸ ਦਾ ਬਹਾਨਾ ਲਾਉਂਦੇ ਹਨ ਤਾਂ ਕਦੇ ਮੈਜਿਸਟ੍ਰੇਟ ਨਾ ਮਿਲਣ ਦਾ ਬਹਾਨਾ ਪਰ ਅਜੇ ਤੱਕ ਕਾਰਵਾਈ ਨਹੀਂ ਹੋ ਸਕੀ।  ਪਿਛਲੇ ਸਮੇਂ ਵਿਚ 5 ਏ. ਟੀ. ਪੀ. ਸਸਪੈਂਡ ਹੋਣਾ ਵੀ ਸ਼ਹਿਰ ਵਿਚ ਕਾਰਵਾਈ ਨਾ ਹੋਣ ਦਾ ਇਕ ਮੁੱਖ ਕਾਰਨ ਹੈ। ਉਥੇ ਹੀ ਮੰਗਲਵਾਰ ਨੂੰ ਐੱਸ. ਟੀ. ਪੀ. ਦਫਤਰ ਵਿਚ ਟਾਵਰ ਸਬੰਧੀ ਸ਼ਿਕਾਇਤ ਲੈ ਕੇ 2 ਬਜ਼ੁਰਗ ਆਏ, ਉਨ•ਾਂ ਵੱਲੋਂ 4 ਮਹੀਨਿਆਂ ਤੋਂ ਸ਼ਿਕਾਇਤ ਦਿੱਤੀ ਜਾ ਰਹੀ ਹੈ ਕਿ ਉਨ•ਾਂ ਦੇ ਘਰ ਕੋਲ ਟਾਵਰ ਲੱਗ ਰਿਹਾ ਹੈ ਪਰ ਏ. ਟੀ. ਪੀ. ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ•ਾਂ ਇਹ ਵੀ ਕਿਹਾ ਕਿ 4 ਮਹੀਨਿਆਂ ਤੋਂ ਉਹ ਹਰ ਦੂਜੇ ਦਿਨ ਚੱਕਰ ਲਾ ਰਹੇ ਹਨ ਪਰ ਉਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਹਨ, ਜਿਸ ਕਰ ਕੇ ਐੱਮ. ਟੀ. ਪੀ. ਰੰਧਾਵਾ ਨੇ ਏ. ਟੀ. ਪੀ. ਨੂੰ ਫੋਨ 'ਤੇ ਜੰਮ ਕੇ ਫਿਟਕਾਰ ਲਾਈ ਤੇ ਉਨ•ਾਂ ਨੂੰ 2 ਦਿਨਾਂ ਵਿਚ ਇਸ ਦਾ ਜਵਾਬ ਦੇਣ ਨੂੰ ਕਿਹਾ।

© 2016 News Track Live - ALL RIGHTS RESERVED