ਨਗਰ ਨਿਗਮ ਨਹੀਂ ਵਧਾਏਗਾ ਪਾਣੀ ਦੇ ਰੋਟ

Jun 27 2018 03:07 PM
ਨਗਰ ਨਿਗਮ ਨਹੀਂ ਵਧਾਏਗਾ ਪਾਣੀ ਦੇ ਰੋਟ


ਚੰਡੀਗੜ•
ਕੁਝ ਦਿਨਾਂ ਤੋਂ ਸ਼ਹਿਰ 'ਚ ਪਾਣੀ ਦੇ ਰੇਟ ਵਧਾਉਣ ਦੀਆਂ ਜੋ ਚਰਚਾਵਾਂ ਚੱਲ ਰਹੀਆਂ ਸਨ, ਫਿਲਹਾਲ ਉਨ•ਾਂ 'ਤੇ ਮੰਗਲਵਾਰ ਨੂੰ ਨਗਰ ਨਿਗਮ ਦਫ਼ਤਰ 'ਚ ਹੋਈ ਵਿੱਤ ਤੇ ਕਰਾਰ ਕਮੇਟੀ ਦੀ ਬੈਠਕ 'ਚ ਵਿਰਾਮ ਲਗ ਗਿਆ। ਪਾਣੀ ਦੇ ਰੇਟ ਵਧਾਉਣ ਦੇ ਮਤੇ ਨੂੰ ਵਿੱਤ ਤੇ ਕਰਾਰ ਕਮੇਟੀ ਦੀ ਬੈਠਕ 'ਚ ਰੱਦ ਕਰ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਹਿਰ 'ਚ ਪਹਿਲਾਂ ਹੀ ਪਾਣੀ ਦੀ ਭਾਰੀ ਕਿੱਲਤ ਚੱਲ ਰਹੀ ਹੈ। ਉਥੇ ਹੀ ਵਾਧੂ ਪਾਣੀ ਸ਼ਹਿਰ 'ਚ ਆਉਣ ਲਈ ਅਜੇ 3 ਤੋਂ 4 ਮਹੀਨੇ ਦਾ ਸਮਾਂ ਹੋਰ ਲੱਗੇਗਾ। ਅਜਿਹੇ 'ਚ ਜੇਕਰ ਸ਼ਹਿਰ ਵਾਸੀਆਂ ਨੂੰ ਸਹੂਲਤ ਨਹੀਂ ਦਿੱਤੀ ਜਾ ਸਕਦੀ ਤਾਂ ਉਨ•ਾਂ 'ਤੇ ਰੇਟ ਵਧਾਉਣ ਦਾ ਬੋਝ ਪਾਉਣਾ ਵੀ ਠੀਕ ਨਹੀਂ ਹੈ। 
ਉਥੇ ਹੀ ਇਸ ਸਬੰਧੀ ਮੈਂਬਰਾਂ ਦੀ ਰਾਇ ਸੀ ਕਿ ਪਾਣੀ ਸਪਲਾਈ ਤੇ ਸੀਵਰੇਜ ਸਿਸਟਮ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਕੇ ਇਕ ਵੱਡੀ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਤੋਂ ਬਾਅਦ ਹੀ ਪਾਣੀ ਦੇ ਰੇਟ ਵਧਾਉਣ 'ਤੇ ਚਰਚਾ ਕੀਤੀ ਜਾਵੇ। ਫਿਲਹਾਲ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਸ਼ਹਿਰ 'ਚ ਪਾਣੀ ਦੇ ਰੇਟ ਨਹੀਂ ਵਧਾਏ ਜਾ ਰਹੇ ਹਨ। 
ਉਥੇ ਹੀ ਬੈਠਕ 'ਚ ਬੀਤੇ ਦਿਨੀਂ ਪੰਜ ਕੁੱਤਿਆਂ ਦੇ ਕੱਟਣ ਨਾਲ ਆਯੂਸ਼ ਨਾਂ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਤੇ ਕਮੇਟੀ ਨੇ ਪਰਿਵਾਰ ਦੇ ਮੈਂਬਰਾਂ ਨੂੰ 3 ਲੱਖ ਰੁਪਏ ਮੁਆਵਜ਼ਾ ਦੇਣ ਦੇ ਮਤੇ ਨੂੰ ਹਰੀ ਝੰਡੀ ਦੇ ਦਿੱਤੀ। ਨਿਗਮ ਅਧਿਕਾਰੀਆਂ ਦੀ ਦਲੀਲ ਸੀ ਕਿ ਵਿੱਤੀ ਹਾਲਤ ਕਾਰਨ ਜਲ ਸਪਲਾਈ ਤੇ ਉਸਦੇ ਬਦਲੇ 'ਚ ਮਿਲਣ ਵਾਲੇ ਬਿੱਲਾਂ ਵਿਚਲਾ ਅੰਤਰ ਪੂਰਾ ਕਰ ਸਕਣਾ ਸੰਭਵ ਨਹੀਂ ਹੈ। ਪਾਣੀ ਦੀਆਂ ਦਰਾਂ ਵਧਾਉਣਾ ਲਾਜ਼ਮੀ ਹੈ।
ਬੈਠਕ 'ਚ ਦੱਸਿਆ ਗਿਆ ਕਿ ਨਿਗਮ ਨੂੰ ਚਾਲੂ ਵਿੱਤੀ ਸਾਲ ਵਿਚ ਪਾਣੀ ਦੀ ਸਪਲਾਈ 'ਤੇ ਬਿਜਲੀ ਦੇ ਬਿੱਲ ਸਮੇਤ 160.63 ਕਰੋੜ ਰੁਪਏ ਖਰਚ ਕਰਨੇ ਹੋਣਗੇ, ਜਦੋਂਕਿ ਬਿੱਲਾਂ ਤੋਂ ਉਸਨੂੰ 78.74 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। 2009 ਤੋਂ ਲੈ ਕੇ ਅੱਜ ਤਕ ਨਿਗਮ ਨੂੰ ਜਲ ਸਪਲਾਈ ਸਿਸਟਮ ਨੂੰ ਬਣਾਈ ਰੱਖਣ ਲਈ ਖਰਚ ਹੋਣ ਵਾਲੀ ਰਾਸ਼ੀ ਤੋਂ ਇਲਾਵਾ ਬਿੱਲਾਂ ਦੇ ਕਰੋੜਾਂ ਰੁਪਏ ਤੇ ਪਾਣੀ ਦੇ ਡਿਫਾਲਟਰਾਂ ਤੋਂ ਵੀ ਨਿਗਮ ਨੇ ਕਰੋੜਾਂ ਰੁਪਏ ਲੈਣੇ ਹਨ। 
ਆਵਾਰਾ ਕੁੱਤਿਆਂ ਸਬੰਧੀ ਪਾਲਿਸੀ ਬਣਾਈ ਜਾਵੇ 
ਆਵਾਰਾ ਕੁੱਤਿਆਂ ਸਬੰਧੀ ਵੀ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਪਾਲਿਸੀ ਬਣਾਉਣ ਸਬੰਧੀ ਕਮੇਟੀ ਦੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਹਨ, ਨਾਲ ਹੀ ਸ਼ਹਿਰ ਦੀਆਂ 25 ਪੇਡ ਪਾਰਕਿੰਗਜ਼ 'ਚ ਪਾਰਕ ਵਾਹਨਾਂ ਨੂੰ ਠੀਕ ਢੰਗ ਨਾਲ ਪਾਰਕ ਨਾ ਕੀਤੇ ਜਾਣ ਸਬੰਧੀ ਪਾਰਕਿੰਗ ਠੇਕੇਦਾਰ 'ਤੇ ਜੁਰਮਾਨੇ ਦੀ ਰਕਮ ਨੂੰ ਵਧਾਏ ਜਾਣ ਸਬੰਧੀ ਵੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਪੇਡ ਪਾਰਕਿੰਗ ਠੇਕੇਦਾਰ ਨੇ ਜੁਰਮਾਨੇ ਨੂੰ ਮੁਆਫ ਕਰਨ ਦੀ ਅਪੀਲ ਨਿਗਮ ਨੂੰ ਕੀਤੀ ਸੀ। ਬੈਠਕ 'ਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ 35 ਲੱਖ ਰੁਪਏ ਦੀ ਲਾਗਤ ਨਾਲ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਨੂੰ 5 ਥਰਮਲ ਇਮੇਜਿੰਗ ਕੈਮਰੇ ਦਿੱਤੇ ਜਾਣਗੇ ਤੇ ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰਾਂ 'ਚ ਅੱਗ ਬੁਝਾਊ ਯੰਤਰ ਲਾਏ ਜਾਣਗੇ। 

© 2016 News Track Live - ALL RIGHTS RESERVED