ਮਕੌੜਾ ਤੇ ਮਰਾੜਾ ਪੱਟਣ ਦੇ ਪਲਟੂਨ ਪੁੱਲ ਹਟਾਏ ਗਏ

Jun 28 2018 03:22 PM
ਮਕੌੜਾ ਤੇ ਮਰਾੜਾ ਪੱਟਣ ਦੇ ਪਲਟੂਨ ਪੁੱਲ ਹਟਾਏ ਗਏ


ਪਠਾਨਕੋਟ
ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਰਾਵੀ ਦਰਿਆ ਤੇ ਮਕੌੜਾ ਤੇ ਮਰਾੜਾ ਪੱਤਣ 'ਤੇ ਬਣੇ ਹੋਏ ਪਲਟੂਨ ਪੁਲ ਲੋਕ ਨਿਰਮਾਣ ਵਿਭਾਗ ਵੱਲੋਂ ਹਟਾ ਲਿਆ ਗਿਆ ਹੈ ਤੇ ਹੁਣ ਰਾਵੀ ਦਰਿਆ ਨੂੰ ਪਾਰ ਲਗਭਗ ਇਕ ਦਰਜ਼ਨ ਪਿੰਡਾਂ ਨੂੰ ਜਾਣ ਲਈ ਹੁਣ ਸਿਰਫ ਕਿਸ਼ਤੀ ਹੀ ਸਹਾਰਾ ਰਹਿ ਗਈ ਹੈ। ਝੋਨੇ ਦਾ ਸੀਜਨ ਹੋਣ ਦੇ ਚਲਦੇ ਰਾਵੀ ਪਾਰ ਪੈਂਦੀ ਜ਼ਮੀਨ ਮਾਲਿਕ ਕਿਸਾਨਾਂ ਨੂੰ ਭਾਰੀ ਕੁਝ ਮਹੀਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਵੀ ਦਰਿਆ ਤੇ ਮਕੌੜਾ ਪੱਤਣ ਦੇ ਸਾਹਮਣੇ ਬਣੇ ਪਲਟੂਨ ਪੁੱਲ ਚੁੱਕੇ ਜਾਣ ਦੇ ਚਲਦੇ ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡ ਲਸਿਆਨ, ਚੇਬੇ, ਤੂਰ, ਭਰਿਆਲ, ਝੂਮਰ, ਮੰਮੀ ਚੱਕਰੰਗਾ ਆਦਿ ਪਿੰਡਾਂ ਦਾ ਹੁਣ ਸੜਕ ਸੰਪਰਕ ਦੇਸ਼ ਤੋਂ ਖਤਮ ਹੋ ਗਿਆ ਹੈ, ਕਿਉਂਕਿ ਇਸ  ਇਲਾਕੇ 'ਚ ਜਾਣ ਦਾ  ਿਸਰਫ ਰਸਤਾ ਪੱਤਣ ਮਕੌੜਾ 'ਤੇ ਬਣਿਆ ਪਲਟੂਨ ਪੁਲ ਹੀ ਹੈ।  ਇਸ ਤਰ•ਾਂ ਮਰਾੜਾ ਪੱਤਣ ਦੇ ਪਾਰ ਪੈਂਦੇ ਪਿੰਡ ਮਾਖਨਪੁਰ, ਖਵਾਨਾ, ਪਹਾੜੀਪੁਰ, ਫਿਰੋਜ਼ਾ, ਦਤਿਆਲ, ਫਰਵਾਲ ਨੂੰ ਜਾਣ ਦੇ ਲਈ ਹੁਣ ਕਥਲੌਰ ਪੁੱਲ ਦੇ ਮਧਿਅਮ ਨਾਲ ਆਉਣਾ ਜਾਣਾ ਪਵੇਗਾ। ਇਸ ਦੇ ਚਲਦੇ ਹੁਣ ਲੋਕਾਂ ਨੂੰ 20 ਤੋਂ 25 ਕਿਲੋਮੀਟਰ ਦਾ ਸਫਰ ਕਰਨਾ ਪਵੇਗਾ, ਜਦਕਿ ਪਲਟੂਨ ਪੁੱਲ ਦੇ ਰਸਤੇ ਇਹ ਰਸਤਾ ਮਾਤਰ 10 ਮਿੰਟ ਦਾ ਹੈ। 

© 2016 News Track Live - ALL RIGHTS RESERVED