21 ਦਸੰਬਰ ਨੂੰ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਿਖੇ ਲਗਾਈ ਜਾਵੇਗੀ ਮਿੰਨੀ ਪੈਨਸ਼ਨ ਅਦਾਲਤ

Dec 07 2018 01:14 PM
21 ਦਸੰਬਰ ਨੂੰ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਿਖੇ ਲਗਾਈ ਜਾਵੇਗੀ ਮਿੰਨੀ ਪੈਨਸ਼ਨ ਅਦਾਲਤ


 

ਪਠਾਨਕੋਟ  

ਸਾਰੇ ਡਿਫੈਨਸ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ/ ਡਿਫੈਨਸ ਸਿਵਿਲਿਨ ਪੈਨਸ਼ਨਰਾਂ/ ਡਿਫੈਨਸ ਸਿਵਿਲਿਨ ਫੈਮਲੀ ਪੈਨਸ਼ਨਰਾਂ ਦੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 21 ਦਸੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 05:30 ਵਜੇ ਤੱਕ ਸ੍ਰੀ ਕੁਰਾ ਰਾਮ ਰੱਖਿਆ ਲੇਖਾ ਉੱਪ ਨਿਅੰਤਰਕ ਦੀ ਪ੍ਰਧਾਨਗੀ ਹੇਠ ਮਿੰਨੀ ਪੈਨਸ਼ਨ ਅਦਾਲਤ ਦਾ ਆਯੋਜਨ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਰਾਜਿੰਦਰ ਸਿੰਘ ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰ ਪਠਾਨਕੋਟ ਨੇ ਦਿੱਤੀ। 
 ਉਨ•ਾਂ ਨੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੈਨਸ਼ਨ ਸਬੰਧੀ ਸ਼ਿਕਾਇਤ, ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ, ਰੇਲਵੇ ਸਟੇਸਨ ਪਠਾਨਕੋਟ ਦੇ ਸਾਹਮਣੇ ਸਮੇਂ ਰਹਿੰਦੇ ਫਾਰਮ ਪ੍ਰਾਪਤ ਕਰਕੇ ਦਾਇਰ ਕਰ ਸਕਦੇ ਹਨ ਅਤੇ ਜੋ ਵੀ ਪੈਨਸ਼ਨਰ ਰੱਖਿਆ ਪੈਨਸ਼ਨ  ਸਵਿਤਰਣ ਅਧਿਕਾਰੀ ਪਠਾਨਕੋਟ ਤੋਂ ਆਪਣੀ ਪੈਨਸ਼ਨ  ਲੈਂਦੇ ਹਨ। ਉਹ ਆਪਣਾ ਪੈਨ ਕਾਰਡ ਦੀ ਫੋਟੋ ਕਾਪੀ ਆਪਣੇ ਪੈਨਸ਼ਨ  ਦਫਤਰ ਨੂੰ 21 ਦਸੰਬਰ 2018 ਤੱਕ ਜਮ•ਾ ਕਰਵਾ ਦੇਣ। 

© 2016 News Track Live - ALL RIGHTS RESERVED