ਪਠਾਨਕੋਟ ਮੋਬਾਈਲ ਐਸੋਸੀਏਸ਼ਨ ਦੀ ਮੀਟਿੰਗ

Jul 05 2019 03:31 PM
ਪਠਾਨਕੋਟ ਮੋਬਾਈਲ ਐਸੋਸੀਏਸ਼ਨ ਦੀ ਮੀਟਿੰਗ

ਪਠਾਨਕੋਟ

ਪਠਾਨਕੋਟ ਮੋਬਾਈਲ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਅਮਿਤ ਨਈਅਰ ਅਤੇ ਚੇਅਰਮੈਨ ਰਾਜੀਵ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨਿੱਤ ਦਿਨ ਲੱਗ ਰਹੇ ਬਿਜਲੀ ਦੇ ਕੱਟਾਂ ਦੀ ਵਜ੍ਹਾ ਕਾਰਨ ਉਦਯੋਗ ਜਗਤ ਅਤੇ ਵਪਾਰ ਜਗਤ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਪ੍ਰਧਾਨ ਅਮਿਤ ਨਈਅਰ ਅਤੇ ਚੇਅਰਮੈਨ ਰਾਜੀਵ ਮਹਾਜਨ ਨੇ ਕਿਹਾ ਕਿ ਲੋਕਾਂ ਵਲੋਂ ਸਰਕਾਰ ਲੋਕ ਹਿਤ ਲਈ ਬਣਾਈਆਂ ਜਾਂਦੀਆਂ ਹਨ | ਲੋਕਾਂ ਦੀ ਹਰ ਜ਼ਰੂਰੀ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਵਪਾਰੀ ਸਮੇਂ 'ਤੇ ਟੈਕਸ ਜਮਾਂ ਕਰਵਾਉਂਦਾ ਹੈ ਤਾਂ ਕਿ ਉਸ ਨੰੂ ਸਰਕਾਰ ਦੁਆਰਾ ਹਰ ਜ਼ਰੂਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ | ਐਸੋਸੀਏਸ਼ਨ ਮੈਂਬਰਾਂ ਨੇ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਰੋਜ਼ ਬਿਜਲੀ ਦੇ ਲੰਬੇ ਕੱਟ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਵਪਾਰ ਜਗਤ ਵਿਚ ਹੋ ਰਹੇ ਨੁਕਸਾਨ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ | ਪ੍ਰਧਾਨ ਅਮਿਤ ਨਈਅਰ ਨੇ ਕਿਹਾ ਉਹ ਵਪਾਰੀਆਂ ਦੇ ਵਫ਼ਦ ਨਾਲ ਬਹੁਤ ਜਲਦ ਸ਼ਹਿਰ ਦੇ ਵਿਧਾਇਕ ਅਮਿਤ ਵਿਜ ਨਾਲ ਮਿਲ ਕੇ ਇਸ ਸਬੰਧੀ ਚਰਚਾ ਕਰਨਗੇ | ਇਸ ਮੌਕੇ ਸੰਸਥਾਪਕ ਮੈਂਬਰ ਅਸ਼ਵਨੀ ਗੁਪਤਾ, ਚੇਅਰਮੈਨ ਰਾਜੀਵ ਮਹਾਜਨ, ਸੀਨੀਅਰ ਉਪ ਪ੍ਰਧਾਨ ਮਨੋਜ ਅਰੋੜਾ, ਜਰਨਲ ਸੈਕਟਰੀ ਸੰਦੀਪ, ਕੈਸ਼ੀਅਰ ਸੰਜੀਵ ਅਰੋੜਾ, ਪੀ.ਆਰ.ਓ. ਸੁਮਿਤ ਮਹਾਜਨ, ਏ.ਪੀ.ਆਰ.ਓ. ਵਿਜੇ ਸੈਣੀ, ਸੌਰਵ ਮਹਾਜਨ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED