ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਚੇਅਰਮੈਨ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ

Aug 28 2019 04:58 PM
ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਚੇਅਰਮੈਨ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ

ਪਠਾਨਕੋਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਗਰ ਸੁਧਾਰ ਟਰੱਸਟ ਦੇ ਨਵੇਂ ਬਣਾਏ ਗਏ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਅੱਜ ਚੇਅਰਮੈਨ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ | ਚੇਅਰਮੈਨ ਦੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਸਥਾਨਕ ਸੁਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸਥਿਤ ਆਡੀਟੋਰੀਅਮ ਵਿਖੇ ਇਕ ਵੱਡਾ ਸਮਾਗਮ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ | ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਇਕ ਜਲੂਸ ਦੀ ਸ਼ਕਲ ਵਿਚ ਚੇਅਰਮੈਨ ਵਿਭੂਤੀ ਸ਼ਰਮਾ ਨੂੰ ਆਡੀਟੋਰੀਅਮ ਵਿਚ ਲਿਆਂਦਾ ਗਿਆ | ਇਸ ਮੌਕੇ ਵਿਧਾਇਕ ਅਮਿਤ ਵਿਜ, ਜ਼ਿਲ੍ਹਾ ਪ੍ਰਧਾਨ ਕਾਂਗਰਸ ਸੰਜੀਵ ਬੈਂਸ, ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਵਿਜ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਵੇਂ ਬਣੀ ਚੇਅਰਮੈਨ ਵਿਭੂਤੀ ਸ਼ਰਮਾ ਦਾ ਸਵਾਗਤ ਕੀਤਾ ਗਿਆ | ਸੰਬੋਧਨ ਕਰਦੇ ਹੋਏ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜ਼ਮੀਨ ਨਾਲ ਜੁੜੇ ਆਗੂ ਵਿਭੂਤੀ ਸ਼ਰਮਾ ਨੂੰ ਚੇਅਰਮੈਨ ਬਣਾ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਾਨ ਵਧਾਇਆ ਹੈ | ਉਨ੍ਹਾਂ ਕਿਹਾ ਕਿ ਵਿਭੂਤੀ ਸ਼ਰਮਾ ਨੇ ਲਗਾਤਾਰ 5 ਵਾਰ ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਜਿੱਤ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਤੇ ਬੇਦਾਗ਼ ਰਹਿ ਕੇ ਉਹ ਰਾਜਨੀਤੀ ਦੇ ਖੇਤਰ ਵਿਚ ਅੱਗੇ ਵੱਧ ਰਹੇ ਹਨ | ਨਵੇਂ ਬਣੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਕਿਹਾ ਕਿ ਪਾਰਟੀ ਵਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਾਪੀ ਗਈ ਹੈ | ਉਸ ਨੰੂ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਸਥਾਨਕ ਪਟੇਲ ਚੌਾਕ ਵਿਖੇ ਸਥਿਤ ਦਫ਼ਤਰ ਵਿਚ ਜਾ ਕੇ ਉਨ੍ਹਾਂ ਵਲੋਂ ਕਾਰਜਭਾਰ ਸੰਭਾਲਿਆ ਗਿਆ | ਇਸ ਮੌਕੇ ਆਸ਼ੀਸ਼ ਵਿਜ, ਰਾਕੇਸ਼ ਬੱਬਲੀ, ਅਜੇ ਕੁਮਾਰ, ਵਿਜੇ ਕੁਮਾਰ ਭਗਤ, ਰੋਹਿਤ ਕੋਹਲੀ, ਸਤੀਸ਼ ਮਹਿੰਦਰੂ, ਚਾਚਾ ਵੇਦ ਪ੍ਰਕਾਸ਼, ਰੰਜਨਾ ਮਹਾਜਨ, ਅਮਿਤ ਨਈਅਰ, ਵਿਪਿਨ ਵਰਮਾ, ਦਿਨੇਸ਼ ਮਹਾਜਨ, ਮਿੰਟੂ ਪਹਿਲਵਾਨ, ਗੌਰਵ ਵਡੈਹਰਾ, ਅਜੇ ਕੋਹਲੀ, ਐਲ.ਆਰ ਸੋਢੀ, ਅਸ਼ਵਨੀ ਸ਼ਰਮਾ, ਇੰਦਰਜੀਤ ਗੁਪਤਾ, ਰਾਜ ਕੁਮਾਰ ਕਾਕਾ, ਜੁਗਲ ਕਿਸ਼ੋਰ ਸਿੰਘ, ਪੀ.ਆਰ ਪਾਸੀ, ਅਜੇ ਮਹਾਜਨ ਸਾਬਕਾ ਵਿਧਾਇਕ ਹਿਮਾਚਲ, ਨਿਤਿਨ ਲਾਡੀ, ਬਾਬਾ ਬੂਟੀ ਸ਼ਾਹ, ਧਨਵੰਤ ਬਾਜਵਾ, ਡਾ. ਰਾਜ ਠੁਕਰਾਲ, ਸ਼ਕਤੀ ਚੌਧਰੀ, ਰੋਮੀ ਵਡੈਹਰਾ, ਰਾਜੇਸ਼ ਸ਼ਰਮਾ, ਮਨਜੀਤ ਕੌਰ ਸੰਧੂ, ਰੰਜਨਾ ਮਹਾਜਨ, ਹਰਿੰਦਰ ਕੌਰ, ਨਰੇਸ਼ ਅਰੋੜਾ, ਸੁਨੀਲ ਮਹਾਜਨ, ਨਤਿੰਦਰ ਸਿੰਘ, ਕਪੂਰ ਸਿੰਘ, ਪੰਡਿਤ ਜੋਤੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

© 2016 News Track Live - ALL RIGHTS RESERVED