ਗੰਦੇ ਨਾਲੇ ਵਿਚ ਮੱਛਰ ਦਾ ਬਹੁਤ ਜ਼ਿਆਦਾ ਲਾਰਵਾ ਮਿਲਿਆ

Jun 29 2019 03:50 PM
ਗੰਦੇ ਨਾਲੇ ਵਿਚ ਮੱਛਰ ਦਾ ਬਹੁਤ ਜ਼ਿਆਦਾ ਲਾਰਵਾ ਮਿਲਿਆ

ਪਠਾਨਕੋਟ

ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਆਦੇਸ਼ਾਂ 'ਤੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਡੇਅਾਗੂ, ਮਲੇਰੀਆ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਤੇ ਕਾਰਪੋਰੇਸ਼ਨ ਵਲੋਂ ਸਾਂਝੇ ਤੌਰ 'ਤੇ ਵਾਰਡ ਨੰਬਰ-45 ਧੀਰਾ ਵਿਖੇ ਫਰਾਈ ਡੇਅ ਡਰਾਈ ਡੇਅ ਮੌਕੇ ਘਰਾਂ ਵਿਚ ਕੂਲਰ, ਬੈਕ ਸਾਈਡ ਫਰਿਜ਼ ਟਰੇਆਂ, ਛੱਤਾਂ 'ਤੇ ਪਏ ਸਮਾਨ ਦੀ ਚੈਕਿੰਗ ਕੀਤੀ ਅਤੇ ਬਚਾਓ ਲਈ ਟਿੱਪਸ ਵੀ ਦਿੱਤੇ ਤੇ ਡਰਾਈ ਡੇਅ ਦੀ ਮਹੱਤਤਾ ਦੱਸੀ | ਇਸ ਵਾਰਡ ਦੇ ਗੰਦੇ ਨਾਲੇ ਵਿਚ ਮੱਛਰ ਦਾ ਬਹੁਤ ਜ਼ਿਆਦਾ ਲਾਰਵਾ ਮਿਲਿਆ | ਜਿਸ ਨੰੂ ਮੌਕੇ 'ਤੇ ਕਾਲਾ ਤੇਲ ਪਾ ਕੇ ਮਾਰਿਆ ਗਿਆ | ਕਾਰਪੋਰੇਸ਼ਨ ਵਲੋਂ ਫੋਗਿੰਗ ਵੀ ਕਰਵਾਈ ਗਈ ਅਤੇ ਨਾਲੇ ਕੋਲ ਰਹਿੰਦੇ ਲੋਕਾਂ ਨੰੂ ਨਾਲੇ ਵਿਚ ਕਾਲਾ ਤੇਲ ਸੜਿਆ ਤੇਲ ਪਾਉਣ ਲਈ ਪ੍ਰੇਰਿਤ ਕੀਤਾ | ਸਿਹਤ ਵਿਭਾਗ ਦੀ ਟੀਮ ਵਿਚ ਇੰਸਪੈਕਟਰ ਅਵਿਨਾਸ਼ ਸ਼ਰਮਾ, ਚੀਫ਼ ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ, ਕੁਲਵਿੰਦਰ ਭਗਤ, ਸੁਖਦੇਵ ਸਮਿਆਲ, ਰਜੇਸ਼ ਕੁਮਾਰ, ਵਿਪਨ ਅਨੰਦ, ਵਰਿੰਦਰ ਅਤੇ ਇਨਸੈਕਟ ਕੁਲੈਕਟਰ ਕੁਲਵਿੰਦਰ ਵੀ ਹਾਜ਼ਰ ਸਨ |

© 2016 News Track Live - ALL RIGHTS RESERVED