ਹਰੇਕ ਕੋਰਸ ਦਾ ਸਮਾਂ 3 ਮਹੀਨੇ ਤੋਂ 4 ਮਹੀਨੇ ਦਾ ਹੋਵਗਾ

Jan 09 2019 02:55 PM
ਹਰੇਕ ਕੋਰਸ ਦਾ ਸਮਾਂ 3 ਮਹੀਨੇ ਤੋਂ 4 ਮਹੀਨੇ ਦਾ ਹੋਵਗਾ

ਪਠਾਨਕੋਟ

ਪੰਜਾਬ ਸਕਿਲ ਡਿਵੈਲਪਮੈਟ ਮਿਸ਼ਨ ਦੁਆਰਾ ਸਰਕਾਰੀਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਪ੍ਰਦੀਪ ਕੁਮਾਰ ਜਿਲ•ਾ ਮੈਨੇਜਰ ਸਕਿੱਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਨ•ਾਂ ਕੋਰਸਾਂ ਦੋਰਾਨ  ਹਾਉਸਕੀਪਰ ਕਮ ਕੂਕ, ਰੂਮ ਅਟੈਨਡੈਂਟ ਅਤੇ ਮਾਲਟੀਕਜਨ ਕੂਕ ਦੇ ਕੋਰਸ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਹਰੇਕ  ਕੋਰਸ ਲਈ ਬਾਹਰਵੀਂ ਤੱਕ ਦੀ ਯੋਗਤਾ ਹੋਣਾ ਲਾਜਮੀ ਹੈ ਅਤੇ ਹਰੇਕ ਕੋਰਸ ਦਾ ਸਮਾਂ 3 ਮਹੀਨੇ ਤੋਂ 4 ਮਹੀਨੇ ਦਾ ਹੋਵਗਾ। 
ਸ੍ਰੀ ਪ੍ਰ੍ਰਦੀਪ ਕੁਮਾਰ ਨੇ ਦੱਸਿਆ ਕਿ ਇਨ•ਾਂ ਕੋਰਸਾਂ ਨੂੰ ਕਰਨ ਦੇ ਚਾਹਵਾਨ ਵਿਦਿਆਰਥੀ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਅਤੇ ਕੋਰਸ ਪੂਰਾ ਹੋਣ ਉਪਰੰਤ ਭਾਰਤ ਸਰਕਾਰ ਵੱਲੋ ਸਰਟੀਫਿਕੇਟ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਕੋਰਸ ਪੂਰਾ ਉਪਰੰਤ ਰੋਜਗਾਰ ਮੁਹੱਇਆ ਕਰਵਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਕੋਰਸ ਦੋਰਾਨ  ਮੁਫਤ ਕਿਤਾਬਾ ਅਤੇ ਵਰਦੀ ਦਿੱਤੀ ਜਾਵੇਗੀ । ਉਨ•ਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਆਈ.ਟੀ.ਆਈ ਵਿੱਚ ਆ ਕੇ ਦਾਖਲਾ ਫਾਰਮ ਭਰ ਸਕਦੇ ਹਨ ਜਾਂ ਫਿਰ 8054531508,9463228321 ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। 

© 2016 News Track Live - ALL RIGHTS RESERVED