ਯੁਵਾ ਏਕਤਾ ਮੰਚ ਪਠਾਨਕੋਟ ਵਲੋਂ ਡਾਂਸ ਮਾਡਲਿੰਗ ਤੇ ਸਿੰਗਿੰਗ ਦੇ ਆਡੀਸ਼ਨ

Jan 10 2019 03:03 PM
ਯੁਵਾ ਏਕਤਾ ਮੰਚ ਪਠਾਨਕੋਟ ਵਲੋਂ ਡਾਂਸ ਮਾਡਲਿੰਗ ਤੇ ਸਿੰਗਿੰਗ ਦੇ ਆਡੀਸ਼ਨ

ਪਠਾਨਕੋਟ

ਯੁਵਾ ਏਕਤਾ ਮੰਚ ਪਠਾਨਕੋਟ ਵਲੋਂ ਪਠਾਨਕੋਟ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕਰਵਾਏ ਜਾ ਰਹੇ ਸੰਸਕਿ੍ਤਿਕ ਪ੍ਰੋਗਰਾਮ ਡਾਂਸ ਮਾਡਲਿੰਗ ਤੇ ਸਿੰਗਿੰਗ ਦੇ ਆਡੀਸ਼ਨ ਸਵਾਗਤ ਪੈਲੇਸ 'ਚ ਲਏ ਗਏ | ਜਿਸ ਵਿਚ ਕਾਫ਼ੀ ਸਾਰੇ ਨੌਜਵਾਨਾਂ ਨੇ ਭਾਗ ਲਿਆ ਤੇ ਆਪਣੀ ਕਲਾ ਤੇ ਪ੍ਰਤਿਭਾ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ | ਮੰਚ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ ਤੇ ਪ੍ਰਧਾਨ ਸੰਜੀਵ ਸਹੋਤਾ ਨੇ ਦੱਸਿਆ ਕਿ ਜੋ ਬੱਚੇ ਇਸ ਆਡੀਸ਼ਨ ਵਿਚ ਚੁਣੇ ਗਏ ਹਨ, ਉਹ ਸਾਰੇ ਬੱਚੇ 20 ਜਨਵਰੀ ਨੂੰ ਪਠਾਨਕੋਟ ਦੇ ਸ਼ੈਲੀ ਰੋਡ ਸਥਿਤ ਆਡੀਟੋਰੀਅਮ ਵਿਚ ਕਰਵਾਏ ਜਾਣ ਵਾਲੇ ਫਿਨਾਲੇ ਵਿਚ ਭਾਗ ਲੈਣਗੇ ਤੇ ਜੋ ਵੀ ਨੌਜਵਾਨ ਇਸ ਵਿਚੋਂ ਪਹਿਲਾ ਸਥਾਨ 'ਤੇ ਆਵੇਗਾ, ਉਸ ਦਾ ਇਕ ਗੀਤ ਵੀਡੀਓ ਸਮੇਤ ਰਿਕਾਰਡ ਕਰਵਾਇਆ ਜਾਵੇਗਾ | ਇਸ ਮੌਕੇ ਜੱਜ ਦੀ ਭੂਮਿਕਾ ਸਤਨਾਮ ਸੱਤਾ ਨੇ ਨਿਭਾਈ | ਇਸ ਮੌਕੇ ਪੂਜਾ ਸ਼ਰਮਾ, ਪ੍ਰਭਾ ਮਹਾਜਨ, ਪਿ੍ਅੰਕਾ ਸ਼ਰਮਾ, ਅੰਕੁਸ਼ ਮਹਾਜਨ, ਐਡਵੋਕੇਟ ਭਾਰਤ ਭੂਸ਼ਣ, ਰਾਜੇਸ਼ ਭੱਟੀ, ਤਰਸੇਮ ਲਾਲ, ਮਦਨ ਮੋਹਨ ਛਾਬੜਾ, ਡਾ: ਰਾਜ ਠੁਕਰਾਲ, ਰੇਖਾ ਸ਼ਰਮਾ, ਰਾਹੁਲ ਸ਼ਰਮਾ, ਵਿਜੈ ਨਾਭਾ, ਵਿਜੈ ਸ਼ਰਮਾ, ਪੈੱ੍ਰਸ ਸਕੱਤਰ ਰਜਨੀਸ਼ ਕਾਲੂ, ਰੌਸ਼ਨ ਬਰਾੜ ਆਦਿ ਹਾਜਰ ਸਨ |

© 2016 News Track Live - ALL RIGHTS RESERVED