ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ

Jan 10 2019 03:03 PM
ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ

ਪਠਾਨਕੋਟ

ਸਿੱਖਿਆ ਅਧਿਆਪਕ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ | ਜਿਸ ਕਰਕੇ ਸਿੱਖਿਆ ਪੋ੍ਰਵਾਈਡਰ ਅਧਿਆਪਕ ਆਰਥਿਕ ਤੰਗੀ ਨਾਲ ਪ੍ਰੇਸ਼ਾਨ ਹਨ, ਪਰ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਧਿਆਪਕਾਂ ਨੂੰ ਆਪਣੀ ਤਨਖ਼ਾਹਾਂ ਜਾਰੀ ਕਰਵਾਉਣ ਲਈ ਦੀਨਾਨਗਰ ਵਿਖੇ ਪਾਣੀ ਦੀ ਟੈਂਕੀ 'ਤੇ ਚੜ ਕੇ ਰੋਸ ਮੁਜ਼ਾਹਰਾ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਵਿਭਾਗ ਨੇ 6 ਮਹੀਨੇ ਤੋਂ ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਸਨ | ਉਨ੍ਹਾਂ ਕਿਹਾ ਕਿ ਯੂਨੀਅਨ ਵਿਭਾਗ ਨੂੰ ਦੋ ਦਿਨ ਦਾ ਸਮਾਂ ਦਿੰਦੀ ਹੈ ਤੇ ਜੇਕਰ ਫਿਰ ਵੀ ਅਧਿਆਪਕਾਂ ਦੀਆਂ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਸੂਬੇ ਦੇ ਕਿਸੇ ਵੀ ਜ਼ਿਲੇ੍ਹ 'ਚ ਗੁਪਤ ਐਕਸ਼ਨ ਕਰੇਗੀ ਜਿਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਤੇ ਸਿੱਖਿਆ ਸਕੱਤਰ ਦੀ ਹੋਣਗੇ | ਇਸ ਮੌਕੇ ਸ਼ਾਮ ਲਾਲ, ਮੁਨੀਸ਼, ਯੋਗੇਸ਼ਵਰ, ਅਜੇ ਕੁਮਾਰ, ਅਨੁਭਵ, ਮਨਦੀਪ ਸਿੰਘ, ਰਾਜੇਸ਼ ਕੁਮਾਰ ਆਦਿ ਹਾਜਰ ਸਨ |

© 2016 News Track Live - ALL RIGHTS RESERVED