ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਦੀ ਵਰਤੋਂ ਲਈ ਪ੍ਰਵਾਨਗੀ

Jan 11 2019 02:53 PM
ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਦੀ ਵਰਤੋਂ ਲਈ ਪ੍ਰਵਾਨਗੀ

ਪਠਾਨਕੋਟ

ਸ੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਾਹਿਬਜਾਦਾ ਅਜੀਤ ਸਿੰਘ ਨਗਰ, ਮੋਹਾਲੀ ਦੇ ਪੱਤਰ ਨੰਬਰ 15/4/11-ਐਲੀ.ਡੀ.ਜਰਨਲ/16603-793 ਮਿਤੀ 3/7/2012 ਰਾਹੀਂ ਜਾਰੀ ਕੀਤੀ ਗਈ ਪਾਲਸੀ ਅਨੁਸਾਰ ਪੰਜਾਬ ਵਿਲੇਜ ਕਾਮਨ ਲੈਂਡਜ਼ ਰੈਗੁਲੇਸ਼ਨ ਰੂਲਜ਼ 1964 ਦੇ ਰੂਲ 3(2)(xi) ਵਿੱਚ ਉਪਬੰਦ ਅਨੁਸਾਰ ਗ੍ਰਾਮ ਪੰਚਾਇਤ, ਸਹੋੜਾ ਕਲਾਂ, ਹਦਬਸਤ ਨੰਬਰ 97 ਬਲਾਕ ਨਰੋਟ ਜੈਮਲ ਸਿੰਘ, ਪੰਚਾਇਤ ਅਧੀਨ ਜਾਂ ਅਧੀਨ ਸਮਝੀਆਂ ਗਈਆਂ ਜਮੀਨਾਂ ਦੇ ਇਸਤੇਮਾਲ ਵਜੋਂ ਖਤੋਨੀ ਨੰਬਰ 782 ਵਿਚੋਂ ਖਸਰਾ ਨੰਬਰ 10/ਆਰ/2 ਰਕਬਾ 8 ਕਨਾਲ ਵਿਚੋਂ 4 ਕਨਾਲ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਦੀ ਵਰਤੋਂ ਲਈ ਦੇਣ ਹਿੱਤ ਦੇਣ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਰਕਬੇ ਦਾ ਮਹਿਕਮਾ ਮਾਲ ਦੇ ਰਿਕਾਰਡ ਵਿੱਚ ਕਬਰਸਤਾਨ ਦੀ ਵਰਤੋਂ ਲਈ ਇੰਤਕਾਲ/ਇੰਦਰਾਜ ਕਰਨ ਲਈ ਤਹਿਸੀਲਦਾਰ ਪਠਾਨਕੋਟ ਨੂੰ ਹਦਾਇਤ ਕੀਤੀ ਜਾਂਦੀ ਹੈ। 

© 2016 News Track Live - ALL RIGHTS RESERVED