ਉਮੀਦਵਾਰਾਂ ਦਾ ਸਵਾਗਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ

Jan 11 2019 02:53 PM
ਉਮੀਦਵਾਰਾਂ ਦਾ ਸਵਾਗਤ ਕਰਨ ਲਈ  ਵਿਸ਼ੇਸ਼ ਪ੍ਰੋਗਰਾਮ

ਪਠਾਨਕੋਟ

ਹਲਕਾ ਪਠਾਨਕੋਟ ਵਿਚ ਬੀਤੇ ਦਿਨੀਂ ਹੋਏ ਪੰਚ-ਸਰਪੰਚ ਤੇ ਬਲਾਕ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਨਿਲ ਵਿਜ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਪ੍ਰੋਗਰਾਮ ਫਾਰਮ ਹਾਊਸ ਡਿਬਰ ਘਰਾਟ ਪਠਾਨਕੋਟ ਵਿਖੇ ਕਰਵਾਇਆ ਗਿਆ | ਜਿਸ 'ਚ ਵਿਧਾਇਕ ਅਮਿਤ ਵਿਜ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ | ਆਏ ਪੰਚਾਂ-ਸਰਪੰਚਾਂ ਦਾ ਜ਼ਿਲ੍ਹਾ ਪ੍ਰਧਾਨ ਅਨਿਲ ਵਿਜ ਅਤੇ ਵਿਧਾਇਕ ਅਮਿਤ ਵਿਜ ਨੇ ਸਵਾਗਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਅਨਿਲ ਵਿਜ ਨੇ ਕਿਹਾ ਕਿ ਜਿੱਤ ਦੇ ਬਾਅਦ ਉਹ ਹਰ ਤਰ੍ਹਾਂ ਦੀ ਗੁੱਟਬਾਜ਼ੀ ਛੱਡ ਕੇ ਬਿਨ੍ਹਾਂ ਕਿਸੇ ਭੇਦਭਾਵ ਦੇ ਆਪਣੇ ਪਿੰਡ ਅਤੇ ਖੇਤਰ ਦੇ ਵਿਕਾਸ ਵਿਚ ਲੱਗਦੇ ਹਨ | ਇਸ ਦੌਰਾਨ ਵੱਖ-ਵੱਖ ਬਲਾਕ ਕਮੇਟੀ ਮੈਂਬਰਾਂ, ਸਰਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਆਪਣੇ ਸੰਬੋਧਨ ਵਿਚ ਜ਼ਿਲ੍ਹਾ ਪ੍ਰਧਾਨ ਅਨਿਲ ਵਿਜ ਤੇ ਵਿਧਾਇਕ ਅਮਿਤ ਵਿਜ ਦੀ ਪ੍ਰਸ਼ੰਸਾ ਕੀਤੀ | ਅੰਤ ਵਿਚ ਉਨ੍ਹਾਂ ਨੇ ਸਾਰੇ ਹਾਜ਼ਰ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿੰਡ ਆਬਾਦਗੜ੍ਹ ਦੇ ਸਰਪੰਚ ਲਖਵਿੰਦਰ ਸਿੰਘ ਲੱਖੀ, ਦਵਿੰਦਰ ਮਲਹੋਤਰਾ, ਅਸੀਸ ਵਿਜ, ਰਾਕੇਸ਼ ਬਬਲੀ, ਸੰਜੀਵ, ਲਖਵੀਰ ਸਿੰਘ, ਗੌਰਵ ਵਡੈਹਰਾ, ਰਮੇਸ਼ ਕੁੱਕ, ਰਾਜ ਕੁਮਾਰ ਕਾਕਾ, ਅਮਨ ਮੁੰਨਾ, ਅਸ਼ਵਨੀ ਆਦਿ ਕਾਂਗਰਸੀ ਆਗੂ ਹਾਜ਼ਰ ਸਨ |
 

© 2016 News Track Live - ALL RIGHTS RESERVED