15 ਜ਼ਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ

Jan 11 2019 02:53 PM
15 ਜ਼ਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵਲੋਂ ਸਥਾਨਕ ਇਕ ਪੈਲੇਸ ਵਿਖੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਸਮਾਜ ਸੇਵਕ ਹੈਲਪਿੰਗ ਸੋਸ਼ਲ ਕਲੱਬ ਦੇ ਪ੍ਰਧਾਨ ਤਰਲੋਕ ਨੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸੁਸਾਇਟੀ ਵਲੋਂ 15 ਜ਼ਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ ਗਿਆ | ਸਮਾਜ ਸੇਵਕ ਤਰਲੋਕ ਨੰਦਾ ਨੇ ਸੁਸਾਇਟੀ ਤੇ ਉਨ੍ਹਾਂ ਨਾਲ ਜੁੜੇ ਸਮੂਹ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਆਰ.ਕੇ. ਖੰਨਾ, ਜਨਕ ਸਿੰਘ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ, ਪਹਿਲਵਾਨ ਅਜੀਤ ਸਿੰਘ ਆਦਿ ਹਾਜਰ ਸਨ |
 

© 2016 News Track Live - ALL RIGHTS RESERVED