ਸ਼ੀ ਦੀਪਕ ਖਜੂਰੀਆ 'ਤੇ ਬਿਆਨ ਦਰਜ ਕਰਨ ਦਾ ਸਿਲਸਿਲਾ ਜਾਰੀ

Jan 12 2019 02:57 PM
ਸ਼ੀ ਦੀਪਕ ਖਜੂਰੀਆ 'ਤੇ ਬਿਆਨ ਦਰਜ ਕਰਨ ਦਾ ਸਿਲਸਿਲਾ  ਜਾਰੀ

ਪਠਾਨਕੋਟ

ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਪਹਿਲੇ ਕਥਿਤ ਦੋਸ਼ੀ ਦੀਪਕ ਖਜੂਰੀਆ 'ਤੇ ਅੱਜ ਤੀਸਰੇ ਦਿਨ ਵੀ ਬਿਆਨ ਦਰਜ ਕਰਨ ਦਾ ਸਿਲਸਿਲਾ ਅਦਾਲਤ ਅੰਦਰ ਜਾਰੀ ਰਿਹਾ | ਇਨ੍ਹਾਂ ਤਿੰਨਾਂ ਦਿਨਾਂ 'ਚ ਕੁੱਲ 3 ਗਵਾਹਾਂ ਦੀਆਂ ਗਵਾਹੀਆਂ ਹੀ ਦੀਪਰ ਖਜੂਰੀਆ ਨੂੰ ਸੁਣਵਾਈਆਂ ਜਾ ਚੁੱਕੀਆਂ ਹਨ | ਜਿਨ੍ਹਾਂ 'ਤੇ ਦੀਪਕ ਖਜੂਰੀਆ ਤੇ ਉਨ੍ਹਾਂ ਦੇ ਵਕੀਲਾਂ ਵਲੋਂ ਜਵਾਬ ਦਿੱਤੇ ਜਾ ਰਹੇ ਹਨ | ਯਾਦ ਰਹੇ ਕਿ ਅਜੇ ਵੀ 111 ਗਵਾਹਾਂ ਦੀਆਂ ਗਵਾਹੀਆਂ ਖਜੂਰੀਆ ਨੂੰ ਸੁਣਵਾਈਆਂ ਜਾਣੀਆਂ ਬਾਕੀ ਹਨ ਤੇ ਅਜੇ 6 ਹੋਰ ਕਥਿਤ ਦੋਸ਼ੀ ਬਾਕੀ ਹਨ | ਜਿਨ੍ਹਾਂ ਵਿਚੋਂ ਹਰੇਕ ਨੂੰ 114 ਗਵਾਹਾਂ ਦੀਆਂ ਗਵਾਹੀਆਂ ਸੁਣਵਾਈਆਂ ਜਾਣੀਆਂ ਹਨ ਤੇ ਹਰੇਕ ਕਥਿਤ ਦੋਸ਼ੀ ਦੇ ਬਿਆਨ ਦਰਜ ਕੀਤੇ ਜਾਣੇ ਹਨ | ਨਾਲ ਹੀ ਉਨ੍ਹਾਂ ਦੇ ਜਵਾਬ ਲੈਣੇ ਹਨ | ਅੱਜ ਵੀ ਸਾਰੇ ਕਥਿਤ ਦੋਸ਼ੀ ਅਦਾਲਤ 'ਚ ਹਾਜ਼ਰ ਹੋਏ ਜਿਨ੍ਹਾਂ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ਤੋਂ ਗੁਰਦਾਸਪੁਰ ਜੇਲ੍ਹ 'ਚ ਲਿਜਾਇਆ ਗਿਆ | 
 

© 2016 News Track Live - ALL RIGHTS RESERVED