ਵਿਦੇਸ਼ ਵਿੱਚ ਜਿਲ•ਾ ਪਠਾਨਕੋਟ ਦਾ ਨਾਮ ਰੋਸਨ ਕਰਨ ਤੇ ਡਿਪਟੀ ਕਮਿਸ਼ਨਰ ਨੇ ਦਿੱਤੀਆਂ ਸੁਭ ਕਾਮਨਾਵਾਂ

Jan 15 2019 03:08 PM
ਵਿਦੇਸ਼ ਵਿੱਚ ਜਿਲ•ਾ ਪਠਾਨਕੋਟ ਦਾ ਨਾਮ ਰੋਸਨ ਕਰਨ ਤੇ ਡਿਪਟੀ ਕਮਿਸ਼ਨਰ ਨੇ ਦਿੱਤੀਆਂ ਸੁਭ ਕਾਮਨਾਵਾਂ




ਪਠਾਨਕੋਟ: 14 ਜਨਵਰੀ 2019 (  ) ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੀ ਟੀਮ ਸਕੂਲ ਡਾਇਰੈਕਟਰ ਸੰਨੀ ਮਹਾਜਨ, ਸਕੂਲ ਦੇ ਡਾਇਰੈਕਟਰ ਵਿਸਾਲ ਮਹਾਜਨ ਦੀ ਪ੍ਰਧਾਨਗੀ ਵਿੱਚ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਸੰਨੀ ਮਹਾਜਨ ਅਤੇ ਵਿਸਾਲ ਮਹਾਜਨ ਨੇ ਸੰਯੁਕਤ ਤੋਰ ਤੇ ਦੱਸਿਆ ਕਿ ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਵਜੀਫਾ ਮਿਲਿਆ ਹੈ ਅਤੇ ਵਿਦੇਸ ਵਿੱਚ ਜਾਣ ਦਾ ਮੋਕਾਂ ਪ੍ਰਾਪਤ ਹੋਇਆ ਹੈ। ਇਸ ਮੋਕੇ ਤੇ ਸਕੂਲ ਦੀ ਪ੍ਰਿੰਸੀਪਲ ਸੁਭਰਾ ਰਾਣੀ ਵੀ ਹਾਜ਼ਰ ਸਨ। 
ਸਕੂਲ ਅਧਿਕਾਰੀਆਂ ਦੱਸਿਆ ਕਿ ਉਨ•ਾਂ ਦੇ ਸਕੂਲ ਦੀ 11 ਵੀ ਜਮਾਤ ਦੀ ਵਿਦਿਆਰਥਣ ਅਪੂਰਵੀ ਮਹਾਜਨ ਨੂੰ ਅੰਤਰ ਰਾਸਟਰੀ ਸਟੂਡੈਂਟ ਐਕਸਚੇਂਜ ਸਮਾਗਮ ਚ ਜਪਾਨ ਸਰਕਾਰ ਨੇ ਜਪਾਨ ਜਾਣ ਦੇ ਲਈ ਮੋਕਾ ਮਿਲਿਆ ਹੈ। ਉਨ•ਾਂ ਦੱਸਿਆ ਕਿ ਅਪੂਰਵੀ ਨੂੰ ਸਟੂਡੇਂਟ ਐਕਸਚੇਂਜ ਸਮਾਗਮ ਵਿੱਚ ਜਪਾਨ ਸਰਕਾਰ ਵੱਲੋਂ 100 ਪ੍ਰਤੀਸ਼ਤ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸਟੂਡੇਂਟ ਐਕਸਚੇਂਜ ਸਮਾਗਮ ਵਿੱਚ ਅਪੂਰਵੀ ਵੀ ਜਪਾਨ ਦੀ ਭਾਸਾ, ਪੜ•ਾਈ, ਕਲਚਰ ਆਦਿ ਸਿੱਖੇਗੀ ਅਤੇ ਆਪਣੀ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਗਿਆਨ ਵੀ ਉੱਥੇ ਵੰਡੇਗੀ। ਉਨ•ਾਂ ਦੱਸਿਆ ਕਿ ਇੱਸੇ ਹੀ ਤਰ•ਾ ਉਨ•ਾਂ ਦੇ ਸਕੂਲ ਦੇ ਵਿਦਿਆਰਥੀ ਡਾਨੀਅਲ ਕਬੀਰ ਨੂੰ ਅਮਰੀਕਨ ਯੂਨੀਵਰਸਿਟੀ ਵੱਲੋਂ ਵਜੀਫਾ ਮਿਲਿਆ ਹੈ। ਉਨ•ਾਂ ਦੱਸਿਆ ਕਿ ਕਬੀਰ ਨੇ ਇੰਜੀਨੀਅਰ ਬਣਨ ਦੇ ਲਈ ਉੱਚ ਕੋਟੀ ਦੀਆਂ ਇੰਜੀਨੀਅਰਿੰਗ ਸੰਸਥਾ ਵਿੱਚ ਦਾਖਿਲਾ ਭਰਿਆ ਸੀ। ਜਿਸ ਦੇ ਚਲਦਿਆ ਉਸ ਨੂੰ ਮੈਕੇਨਿਕਲ ਇੰਜੀਨੀਅਰਿੰਗ ਬ੍ਰਾਂਚ ਸਟਰੀਮ ਮਿਚਗਨ ਯੂਨੀਵਰਸਿਟੀ ਵਿੱਚ ਦਾਖਿਲਾ ਮਿਲਿਆ ਅਤੇ ਨਾਲ ਹੀ ਯੂ.ਐਸ.ਏ.ਦੀ ਪਬਲਿਕ ਯੂਨੀਵਰਸਿਟੀ ਵੱਲੋਂ 60 ਹਜਾਰ ਡਾਲਰ ਦਾ ਵਜੀਫਾ ਵੀ ਮਿਲਿਆ। ਉਨ•ਾ ਦੱਸਿਆ ਕਿ ਇਸੇ ਹੀ ਤਰ•ਾ ਉਨ•ਾ ਦੇ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਕਰਮਾ ਦੀ ਆਈਸ ਹਾਕੀ ਟੀਮ ਵਿੱਚ ਚੋਣ ਹੋਈ। ਉਨ•ਾਂ ਦੱਸਿਆ ਕਿ ਏਸ਼ੀਅਨ ਆਈਸ ਹਾਕੀ ਚੈਂਪੀਅਨਸਿਪ ਮਲੇਸੀਆ ਵਿੱਚ ਕਰਵਾਈ ਗਈ ਜਿਸ ਵਿੱਚ ਕਰਮਾ ਨੇ ਖੇਡ ਕੇ ਆਪਣੇ ਦੇਸ ਦਾ ਨਾਮ ਰੋਸਨ ਕੀਤਾ। ਉਨ•ਾਂ ਦੱਸਿਆ ਕਿ ਉਨ•ਾਂ ਦੇ ਸਕੂਲ ਦੇ ਵਿਦਿਆਰਥੀ ਇਰਫਾਨ ਅਹਿਮਦ ਨਾਇਕ ਦੀ ਚੋਣ ਬੈਂਕਾੱਕ ਵਿੱਚ ਹੋਣ ਵਾਲੀ ਥਾਈਲੈਂਡ ਓਪਨ ਕਰਾਟੇ-ਡੂ ਚੈਂਪਿਅਨਸਿਪ ਦੇ ਲਈ ਹੋਈ ਅਤੇ ਉਪਰੋਕਤ ਚੈਪਿਅਨਸਿਪ ਵਿੱਚ ਇਰਫਾਨ ਨੇ ਭਾਰਤ ਦੇ ਪ੍ਰਤੀਨਿਧੀ ਦੇ ਤੋਰ ਤੇ ਭਾਗ ਲਿਆ। ਉਨ•ਾਂ ਕਿਹਾ ਕਿ ਉਪਰੋਕਤ ਵਿਦਿਆਰਥੀਆਂ ਨੇ ਵਿਦੇਸ਼ ਵਿੱਚ ਵਜੀਫਾ ਪਾ੍ਰਪਤ ਕਰ ਕੇ ਪਠਾਨਕੋਟ, ਪੰਜਾਬ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। 
ਇਸ ਮੋਕੇ ਤੇ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਨੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਵਿਦੇਸਾਂ ਵਿੱਚ ਜੋ ਵੀ ਸਿੱਖ ਕੇ ਆਏ ਹਨ ਜਾਂ ਆਉਂਣਗੇ ਉਸ ਅਨੁਭਵ ਨੂੰ ਦੂਸਰੇ ਵਿਦਿਆਰਥੀਆਂ ਨਾਲ ਸਾਂਝਾ ਜਰੂਰ ਕਰਨ। ਉਨ•ਾਂ ਕਿਹਾ ਕਿ ਇਹ ਪਠਾਨਕੋਟ ਲਈ ਬਹੁਤ ਮਾਣ ਦੀ ਗੱਲ ਹੈ ਕਿ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਵਿਦੇਸ਼ਾ ਵਿੱਚ ਜਿਲ•ੇ ਅਤੇ ਦੇਸ ਦਾ ਨਾਮ ਰੋਸ਼ਨ ਕਰ ਰਹੇ ਹਨ।

© 2016 News Track Live - ALL RIGHTS RESERVED