ਜ਼ਿਲ•ਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਜਨਵਰੀ ਅਤੇ ਫਰਵਰੀ ਮਹੀਨਿਆਂ 'ਚ ਮੋਕ ਯੂਥ ਪਾਰਲੀਮੈਂਟ ਕਰਵਾਈ ਜਾ ਰਹੀ

Jan 17 2019 02:59 PM
ਜ਼ਿਲ•ਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਜਨਵਰੀ ਅਤੇ ਫਰਵਰੀ ਮਹੀਨਿਆਂ 'ਚ ਮੋਕ ਯੂਥ ਪਾਰਲੀਮੈਂਟ ਕਰਵਾਈ ਜਾ ਰਹੀ


ਪਠਾਨਕੋਟ

ਖੇਡ ਅਤੇ ਯੁਵਾ ਮਾਮਲੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਯੁਵਕ ਸੇਵਾਵਾਂ ਵਿਭਾਗ ਪਠਾਨਕੋਟ ਵੱਲੋਂ ਕੌਮੀ ਸੇਵਾ ਯੋਜਨਾ ਸਕੀਮ ਰਾਹੀਂ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਆਵਾਜ਼ ਮੋਕ ਯੂਥ ਪਾਰਲੀਮੈਂਟ ਰਾਹੀਂ ਸੁਨਣ, ਨੌਜਵਾਨਾਂ 'ਚ ਲੋਕਾਂ ਦੇ ਮੁੱਦਿਆਂ ਨੂੰ ਸਮਝਣ, ਆਪਣੇ ਵਿਚਾਰਾਂ ਤੇ ਨੁਕਤਿਆਂ ਉੱਤੇ ਫੈਸਲਾ ਲੈਣ ਦੀ ਕਾਬਲੀਅਤ ਦਾ ਵਿਕਾਸ ਕਰਨ ਅਤੇ ਉਨ•ਾਂ 'ਚ ਦੂਜਿਆਂ ਦੇ ਵਿਚਾਰਾ ਪ੍ਰਤੀ ਸਤਿਕਾਰ ਅਤੇ ਸਹਿਣਸ਼ੀਲਤਾ ਦਾ ਵਿਕਾਸ ਆਦਿ ਕਰਨ ਲਈ ਜ਼ਿਲ•ਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਜਨਵਰੀ ਅਤੇ ਫਰਵਰੀ ਮਹੀਨਿਆਂ 'ਚ ਮੋਕ ਯੂਥ ਪਾਰਲੀਮੈਂਟ ਕਰਵਾਈ ਜਾ ਰਹੀ ਹੈ। ਜਿਸ ਦੌਰਾਨ ਅਲੱਗ-ਅਲੱਗ ਵਿਸ਼ਿਆਂ 'ਤੇ ਡੀਬੇਟ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਰਾਕੇਸ ਮੋਹਨ ਸਰਮਾ ਨੇ ਦੱਸਿਆ ਕਿ 24 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਹੋਣ ਵਾਲੀ ਜ਼ਿਲ•ਾ ਪੱਧਰ ਦੀ ਯੂਥ ਪਾਰਲੀਮੈਂਟ ਲਈ ਪਠਾਨਕੋਟ 'ਚੋਂ ਭੇਜੇ ਜਾਣ ਲਈ ਭਾਗੀਦਾਰ ਯੁਵਕ/ਯੁਵਤੀਆਂ ਦੀ ਚੋਣ/ਸਕਰੀਨਿੰਗ 17, 18 ਅਤੇ 19 ਜਨਵਰੀ ਨੂੰ ਹਰ ਦਿਨ ਸਵੇਰੇ 10:30 ਵਜੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਸਕਰੀਨਿੰਗ ਕਮੇਟੀ ਅਤੇ ਜਿਊਰੀ ਮੈਂਬਰਾਂ ਵੱਲੋਂ ਕੀਤੀ ਜਾਵੇਗੀ। ਇਸ ਵਿੱਚ ਭਾਗ ਲੈਣ ਵਾਸਤੇ 18 ਤੋਂ 25 ਸਾਲ ਤੱਕ ਦੀ ਉਮਰ ਵਾਲਾ ਕੋਈ ਵੀ ਨੌਜਵਾਨ ਯੁਵਕ/ਯੁਵਤੀ ਭਾਗ ਲੈ ਸਕਦੀ ਹੈ। ਇਸ ਦੌਰਾਨ ਭਾਗ ਲੈਣ ਵਾਲੇ ਯੁਵਕ/ਯੁਵਤੀ ਨੂੰ ਦੋ ਤੋਂ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਜਿਸ ਵਿੱਚ ਉਹ ਸਵੱਛਤਾ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦ ਅਤੇ ਰਾਸ਼ਟਰੀ ਸੁਰੱਖਿਆ, ਫਿਰਕਾ ਪ੍ਰਸਤੀ, ਜਾਤੀਵਾਦ, ਚੰਗਾਰਾ ਸ਼ਾਸ਼ਨ, ਵਾਤਾਵਰਣ ਦੀ ਰੱਖਿਆ, ਬੇਟੀ ਬਚਾਉ, ਬੇਟੀ ਪੜਾਉ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਦਰਿਆ ਅਤੇ ਭੂਮੀ ਦੀ ਸੰਭਾਲ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਇੰਦਰ ਧਨੁਸ਼ ਅਤੇ ਅਯੁਸਮਾਨ ਭਾਰਤ, ਇੱਕ ਰਾਸ਼ਟਰ ਇੱਕ ਚੋਣ, ਜੋ ਖੇਲੇਗਾ ਵੋਹ ਖਿਲੇਗਾ ਆਦਿ ਵਿਸ਼ਿਆਂ 'ਚ ਕਿਸੇ ਇੱਕ ਵਿਸ਼ੇ ਉੱਤੇ ਪੰਜਾਬੀ, ਹਿੰਦੀ, ਅੰਗ੍ਰੇਜੀ ਭਾਸ਼ਾ 'ਚ ਆਪਣਾ ਵਿਚਾਰ ਪੇਸ਼ ਕਰ ਸਕਦਾ ਹੈ। ਭਾਗ ਲੈਣ ਵਾਲੇ ਚਾਹਵਾਨ ਨੌਜਵਾਨ ਆਪਣੀ ਉਮਰ ਦਾ ਸਬੂਤ ਨਾਲ ਲੈ ਕੇ ਆਉਣਗੇ। ਚੁਣੇ ਗਏ 50 ਵਕਤਾਵਾਂ ਜਾਂ ਸਪੀਕਰਾਂ ਨੂੰ 24 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਹੋਣ ਵਾਲੀ ਜ਼ਿਲ•ਾ ਪੱਧਰ ਦੀ ਯੂਥ ਪਾਰਲੀਮੈਂਟ ਲਈ ਭੇਜਿਆ ਜਾਵੇਗਾ। ਜ਼ਿਲ•ਾ ਪੱਧਰ 'ਤੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਸਰਕਾਰੀ ਖਰਚ 'ਤੇ ਦਿੱਲੀ 'ਚ ਮੋਕ ਪਾਰਲੀਮੈਂਟ 'ਚ ਭਾਗ ਲੈਣ ਦਾ ਮੌਕਾ ਮਿਲੇਗਾ।
 ਕਾਲਜ ਪ੍ਰਿੰਸੀਪਲ ਡਾ. ਰਾਕੇਸ ਮੋਹਨ ਸਰਮਾ ਨੇ ਦੱਸਿਆ ਕਿ ਇਸ ਯੂਥ ਪਾਰਲੀਮੈਂਟ 'ਚ ਸਿੱਧੇ ਤੌਰ 'ਤੇ ਹਿੱਸਾ ਲੈਣ ਦੇ ਚਾਹਵਾਨ ਨੌਜਵਾਨ ਜੋ ਕਿ 18 ਤੋਂ 25 ਸਾਲ ਤੱਕ ਦਾ ਹੋਵੇ, ਆਪਣੇ ਚੁਣੇ ਵਿਸ਼ੇ 'ਤੇ ਬੋਲ ਕੇ 90-120 ਸੈਕਿੰਡ ਦੀ ਵੀਡੀਓ 12 ਜਨਵਰੀ ਤੋਂ 18 ਜਨਵਰੀ ਤੱਕ ਯੂ-ਟਿਊਬ 'ਤੇ ਅਪਲੋਡ ਕਰੇਗਾ ਅਤੇ my gov. ਸਾਈਟ 'ਤੇ innovatie.mygov.in/youth parliament ਲਿੰਕ ਉੱਪਰ ਡਿਜੀਟਲ ਰਜਿਸਟ੍ਰੇਸ਼ਨ ਕਰਵਾਏਗਾ ਅਤੇ ਨਾਲ ਹੀ ਯੂ-ਟਿਊਬ ਵੀਡੀਓ ਦਾ ਲਿੰਕ ਵੀ ਅਪਲੋਡ ਕਰੇਗਾ। ਜਿਸ ਦੀ ਚੋਣ (ਨਿਰਪੱਖ) ਡਿਜੀਟਲ ਸਕਰੀਨਿੰਗ ਕਮੇਟੀ ਵੱਲੋਂ ਸਕਰੀਨ ਉੱਤੇ ਕੀਤੀ ਜਾਵੇਗੀ। 
 ਕਾਲਜ ਪ੍ਰਿੰਸੀਪਲ ਨੇ ਜ਼ਿਲ•ੇ ਭਰ ਦੇ ਕਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਕ ਯੂਥ ਪਾਰਲੀਮੈਂਟ 'ਚ ਭਾਗ ਲੈਣ ਦੇ ਲਈ ਕਾਲਜ ਦੇ ਐਨ.ਐਸ.ਐਸ. ਕਾਰਜਕਰਤਾ ਜਾਂ ਫਿਰ ਪ੍ਰੋਫੈਸਰ ਵਿਨਾਯਕ ਚੱਢਾ, ਪੂਜਾ ਗੁਪਤਾ ਨਾਲ ਸੰਪਰਕ ਕਰ ਸਕਦੇ ਹਨ। 

 
© 2016 News Track Live - ALL RIGHTS RESERVED