ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਬਮਿਆਲ ਵਿੱਚ ਲਗਾਇਆ ਜਾਗਰੁਕਤਾ ਕੈਂਪ

Jan 21 2019 03:21 PM
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਬਮਿਆਲ ਵਿੱਚ ਲਗਾਇਆ ਜਾਗਰੁਕਤਾ ਕੈਂਪ

 

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗੀਆਨ ਕੇਂਦਰ ਵੱਲੌਂ ਪਿੰਡ ਬਮਿਆਲ ਵਿੱਖੇ ਇੱਕ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਜਾਗਰੁਕਤਾ ਕੈਂਪ ਦੋਰਾਨ ਡਾ. ਸੀਮਾ ਸ਼ਰਮਾ (ਭੁਮੀ ਵਿਗਆਨੀ) ਨੇ ਕਿਸਾਨਾਂ ਨੂੰ ਬਾਗਾਂ ਵਿੱਚ ਮਿੱਟੀ ਦੀ ਪਰਖ ਕਰਾਂਓੁਣ ਦੀ ਸਲਾਹ ਦਿੱਤੀ ਅਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਹੀ ਕਰਨ ਨੁੰ ਕਿਹਾਂ।  ਸਹਾਇਕ ਪ੍ਰੋਫੇਸਰ ਡਾ. ਸੂਨੀਲ ਕਸ਼ਯਪ (ਪੌਦਾ ਰੋਗ ਵਿਗਆਨੀ) ਨੇ ਕਿਸਾਨ ਵੀਰਾਂ ਨੂੰ ਕਣਕ ਵਿੱਚ ਚੁਹਿਆਂ ਦੀ ਰੋਕਥਾਮ ਲਈ ਜਿੰਕ ਫਾਸਫਾਇਡ ਦਾ ਚੌਗਾ ਤਿਆਰ ਕਰਨ ਦੀ ਵਿਧੀ ਅਤੇ ਵਰਤਣ ਦੇ ਢੰਗ ਬਾਰੇ ਦੱਸਿਆਂ। ਊਨ•ਾ ਨੇ ਕਿਸਾਨਾ ਨੂੰ ਕਣਕ ਦੀਆਂ ਮੁੱਖ ਬਿਮਾਰੀਆਂ ਅਤੇ ਕੀੜੇ- ਮਕੋੜਿਆਂ ਬਾਰੇ ਜਾਗਰੁਕ ਕੀਤਾ।
ਸਹਾਇਕ ਪ੍ਰੋਫੇਸਰ ਡਾ. ਮੰਨੁ ਤਿਆਗੀ ਨੇ ਕਿਸਾਨਾ ਨੂੰ ਅੰਬ, ਲੀਚੀ ਵਿੱਚ  ਆੜੂ ਆਦਿ ਦੇ ਬੂੱਟੇ ਫਿਲਰ ਦੇ ਤੈਰ ਤੇ ਉਗਾਣ ਦੀ ਸਲਾਹ ਦਿੱਤੀ। ਉਨ•ਾ ਨੇ ਕਿਸਾਨਾਂ ਨੂੰ ਪਤਝੜੀ ਫਲਦਾਰ ਬੂਟਿਆਂ ਦੇ ਆਕਾਰ ਸੀਮਿਤ ਕਰਨ ਲਈ ਸਿਧਾਈ ਅਤੇ ਕਾਂਟ ਛਾਂਟ ਦੇ ਢੰਗ ਬਾਰੇ ਜਾਣਕਾਰੀ ਦਿੱਤੀ। ਡਾ. ਸੁਰਿਂਦਰ ਸਿੰਘ (ਐਨੀਮਲ ਸਾਇੰਸ) ਨੇ ਕਿਸਾਨਾਂ ਨੂੰ ਦੱਸਿਆਂ ਕਿ ਖੁਰਪੱਕਾ ਅਤੇ ਮੁੰਹਪੱਕਾ ਪਸੂਆਂ ਦੀਆਂ ਭਿਆਨਕ ਬਿਮਾਰੀਆਂ  ਹਨ। ਇਸ ਬਿਮਾਰੀ ਨੂੰ ਰੋਕਣ ਲਈ ਪਸੂਆਂ  ਨੂੰ ਸਹੀ ਸਮੇ ਤੇ ਟੀਕਾਕਰਣ ਕਰਵਾਉਂਣਾ ਬਹੁਤ ਜਰੁਰੀ ਹੈ। ਇਸ ਜਾਗਰੁਕਤਾ ਕੈਂਪ ਵਿੱਚ ਲਗਭਗ 30 ਕਿਸਾਨ ਮੌਜੁਦ ਸਨ।

© 2016 News Track Live - ALL RIGHTS RESERVED