ਨਿਗਮ ਵਲੋਂ ਰਾਤ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ

Jan 21 2019 03:21 PM
ਨਿਗਮ ਵਲੋਂ ਰਾਤ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ

ਪਠਾਨਕੋਟ

ਨਗਰ ਨਿਗਮ ਪਠਾਨਕੋਟ ਦੇ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਹੈ ਕਿ ਨਿਗਮ ਵਲੋਂ ਰਾਤ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਦਿਨ ਵੇਲੇ ਸਫ਼ਾਈ ਦੌਰਾਨ ਫੈਲਦੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ, ਉੱਥੇ ਸਫ਼ਾਈ ਵੀ ਵਧੀਆ ਢੰਗ ਨਾਲ ਹੋਵੇਗੀ ਤੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੰੂ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ | ਉਹ ਆਪਣੇ ਦਫ਼ਤਰ ਵਿਖੇ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਇਸ ਲਈ 8 ਨਵੇਂ ਆਟੋ ਖਰੀਦੇ ਗਏ ਹਨ ਤੇ ਦੋ ਟਰੈਕਟਰ-ਟਰਾਲੀਆਂ ਵੀ ਲਈਆਂ ਹਨ | ਉਨ੍ਹਾਂ ਕਿਹਾ ਰਾਤ ਦੀ ਸਫ਼ਾਈ ਦਾ ਕੰਮ ਇਕ ਹਫ਼ਤੇ ਅੰਦਰ ਸ਼ੁਰੂ ਹੋ ਜਾਵੇਗਾ ਤੇ ਇਸ ਲਈ 5 ਲੱਖ ਰੁਪਏ ਦਾ ਫੰਡ ਵੀ ਰੱਖਿਆ ਗਿਆ ਹੈ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੁਝ ਆਟੋ ਵਾਲੇ ਸ਼ਹਿਰ ਦੀ ਗੰਦਗੀ ਉਤਮ ਗਾਰਡਨ ਕਾਲੋਨੀ ਸਰਕਾਰੀ ਕਾਲਜ ਦੇ ਸਾਹਮਣੇ ਖੱਡੀ 'ਚ ਨਜਾਇਜ਼ ਤੌਰ 'ਤੇ ਸੁੱਟ ਰਹੇ ਹਨ ਜਿਸ ਨਾਲ ਚਾਰੇ ਪਾਸੇ ਗੰਦੀ ਬਦਬੂ ਫੈਲ ਰਹੀ ਹੈ ਤੇ ਮੱਖੀਆਂ ਪੈਦਾ ਹੋ ਰਹੀਆਂ ਹਨ ਤੇ ਮੇਅਰ ਨੇ ਕਿਹਾ ਨਿਗਮ ਦੇ ਹਰ ਆਟੋ, ਟਰਾਲੀ ਅਤੇ ਹੋਰ ਵਾਹਨਾਂ 'ਤੇ ਜੀ.ਪੀ.ਐਸ. ਸਿਸਟਮ ਲੱਗਾ ਹੈ, ਉਸ ਦੀ ਪੜਤਾਲ ਕਰਕੇ ਅਜਿਹੇ ਆਟੋ ਵਾਲਿਆਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ ਜੋ ਖੱਡੀ ਕੰਢੇ ਗੰਦਗੀ ਸੁੱਟ ਰਹੇ ਹਨ |

© 2016 News Track Live - ALL RIGHTS RESERVED