ਭਾਜਪਾ ਦੀ ਨਵੀਂ ਕਾਰਜਕਾਰਨੀ ਦੀ ਮੀਟਿੰਗ

Jan 21 2019 03:21 PM
ਭਾਜਪਾ ਦੀ ਨਵੀਂ ਕਾਰਜਕਾਰਨੀ ਦੀ ਮੀਟਿੰਗ

ਪਠਾਨਕੋਟ

ਜ਼ਿਲ੍ਹਾ ਪਠਾਨਕੋਟ ਭਾਜਪਾ ਦੀ ਨਵੀਂ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲੇ੍ਹ ਦੇ ਨਵੇਂ ਚੁਣੇ ਅਹੁਦੇਦਾਰਾਂ ਨਾਲ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਨੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ | ਨਵਨਿਯੁਕਤ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਅਹੁਦੇ ਦਿੱਤੇ ਗਏ ਹਨ, ਉਹ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸਾਲ 2019 ਦੀਆਂ ਚੋਣਾਂ ਵਿਚ ਬੂਥ ਪੱਧਰ 'ਤੇ ਨੌਜਵਾਨਾਂ ਦਾ ਗਠਨ ਕਰਕੇ ਬੂਥ ਪੱਧਰ ਦੀਆਂ ਕਮੀਆਾ ਨੂੰ ਦੂਰ ਕਰਨਗੇ | ਇਸ ਮੌਕੇ ਵਿਵੇਕ ਸੈਣੀ, ਜ਼ਿਲ੍ਹਾ ਮਹਾਂ ਮੰਤਰੀ ਯੁੱਧਵੀਰ, ਵਿਨੋਦ ਧੀਮਾਨ, ਉਪ-ਪ੍ਰਧਾਨ ਗੋਵਰਧਨ ਗੋਪਾਲ, ਗੁਲਜ਼ਾਰ ਸਿੰਘ, ਨੀਤਾ ਪਠਾਨੀਆ, ਕਮਲ ਕੁਮਾਰ, ਵਿਸ਼ਾਲ, ਸੁਰੇਸ਼ ਸ਼ਰਮਾ, ਸ਼ਿਆਮ ਲਾਲ ਭੀਮਪੁਰ, ਅਮਰੀਕ ਸਿੰਘ, ਨਰੇਸ਼ ਵਡੈਹਰਾ, ਰੇਖਾ ਸ਼ਰਮਾ, ਨਿਰਮਲ ਸਿੰਘ , ਰਜਿੰਦਰ ਅੰਡੋਤਰਾ, ਰਮੇਸ਼ ਸ਼ਰਮਾ ਸਕੱਤਰ, ਸੁਦੇਸ਼ ਵਰਮਾ, ਵਿਸ਼ਵਬੰਧੂ ਸ਼ਰਮਾ, ਵੀਰ ਸਿੰਘ ਆਦਿ ਹਾਜ਼ਰ ਸਨ |
 

© 2016 News Track Live - ALL RIGHTS RESERVED