ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਨਮਾਨ ਸਮਾਗਮ

Jan 21 2019 03:21 PM
ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ  ਸਨਮਾਨ ਸਮਾਗਮ

ਪਠਾਨਕੋਟ

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਪ੍ਰਧਾਨ ਕੁਲਦੀਪ ਮਨਹਾਸ ਦੀ ਪ੍ਰਧਾਨਗੀ ਹੇਠ ਇਕ ਨਿੱਜੀ ਹੋਟਲ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਨਿਲ ਵਿਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰੈਸ ਸਕੱਤਰ ਗੁਰਦੇਵ ਸਿੰਘ ਜੌਹਲ ਨੇ ਦੱਸਿਆ ਕਿ ਸਮਿਤੀ ਵਲੋਂ ਕੀਤੇ ਜਾਣ ਵਾਲੇ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਅੱਜ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮਿਤੀ ਦੇ ਸਰਪ੍ਰਸਤ ਸੁਦੀਪ ਗਰਗ, ਚੇਅਰਮੈਨ ਸਤੀਸ਼ ਮਹਿੰਦਰੂ, ਜੀ.ਐਸ ਸੇਠੀ, ਸੀ.ਐਸ ਲਾਇਲਪੁਰੀ, ਰਾਕੇਸ਼ ਓਲ, ਐਸ.ਐਮ.ਓ ਡਾ: ਭੂਪਿੰਦਰ ਸਿੰਘ, ਚਰਨਜੀਤ ਸਿੰਘ ਬੇਦੀ, ਰਜਿੰਦਰ ਮੇਹਤਾ, ਸੁਰੇਸ਼ ਮਹਾਜਨ ਰਾਜੂ, ਪ੍ਰਦੀਪ ਭਾਰਦਵਾਜ, ਐਕਸ.ਈ.ਐਨ ਅਸ਼ਵਨੀ ਸ਼ਰਮਾ, ਸੁਦਰਸ਼ਨ ਚੌਪੜਾ, ਸਵਰਨ ਸਿੰਘ ਮੁਲਤਾਨੀ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਭਾਨੂੰ ਪ੍ਰਤਾਪ ਸਿੰਘ, ਰਾਕੇਸ਼ ਮਹਾਜਨ, ਰਾਜੇਸ਼ ਮੰਗਲ, ਬਲਜੀਤ ਸਿੰਘ ਆਦਿ ਹਾਜਰ ਸਨ |
 

© 2016 News Track Live - ALL RIGHTS RESERVED