ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਵੱਲੋਂ ਪਿੰਡ ਕੋਟ ਵਿਖੇ ਲਗਾਇਆ 80ਵਾਂ ਜਾਗਰੁਕਤਾ ਕੈਂਪ

Jan 22 2019 03:03 PM
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਵੱਲੋਂ ਪਿੰਡ ਕੋਟ ਵਿਖੇ ਲਗਾਇਆ 80ਵਾਂ ਜਾਗਰੁਕਤਾ ਕੈਂਪ


ਪਠਾਨਕੋਟ

ਮਾਨਯੋਗ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਦੇ ਪਿੰਡ ਕੋਟ ਵਿਖੇ 80ਵਾਂ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਹਰੇਕ ਐਤਵਾਰ ਅਤੇ ਗਜਟਿਡ ਛੁੱਟੀ ਵਾਲੇ ਦਿਨ ਜਿਲ•ੇ ਦੇ ਵੱਖ ਵੱਖ 2 ਪਿੰਡਾਂ ਵਿੱਚ ਜਾਗਰੁਕਤਾ ਕੈਂਪ ਲਗਾਇਆ ਜਾਂਦਾ ਹੈ। ਕੈਂਪ ਦੋਰਾਨ ਡਾ. ਗੁਲਸ਼ਨ ਕੁਮਾਰ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਵੱਲੋਂ ਪਸੂ ਪਾਲਕਾਂ ਨੂੰ ਜਾਨਵਰਾਂ ਦੇ ਪ੍ਰਤੀ ਜਾਗਰੁਕ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਸਰਵਸ੍ਰੀ ਪਵਨ ਸਰਮਾ ਰਿਟਾਇਰਡ ਵੈਟਨਰੀ ਇੰਸਪੈਕਟਰ ਆਦਿ ਹੋਰ ਹਾਜ਼ਰ ਸਨ।
ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ  ਪਿੰਡ ਕੋਟ ਦੇ ਪਸੂ ਪਾਲਕਾਂ ਨੂੰ ਜਾਗਰੁਕ ਕਰਦਿਆਂ ਦੱਸਿਆ ਕਿ ਬੱਕਰੀ ਪਾਲਣ ਕਿੱਤਾ ਇਸ ਸਮੇਂ ਕਾਫੀ ਲਾਭ ਪ੍ਰਾਪਤ ਕਰਨ ਵਾਲਾ ਕਿੱਤਾ ਹੈ। ਇਸ ਮੋਕੇ ਤੇ ਉਨ•ਾਂ ਪੰਜਾਬ ਸਰਕਾਰ ਵੱਲੋਂ ਉਪਰੋਕਤ ਕਿੱਤੇ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਗੁਲਸ਼ਨ ਕੁਮਾਰ ਨੇ ਪਸੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਪਸੂ ਪਾਲਕਾਂ ਨੂੰ ਜਾਗਰੂਕ ਕੀਤਾ। ਉਨ•ਾਂ ਪਸੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਸੂਆਂ ਵਿੱਚ ਬਾਝਪਨ ਦੀ ਅਤੇ ਰੀਪੀਟ ਬਰੀਡਿੰਗ ਦੀਆਂ ਆਮ ਸਮੱਸਿਆਵਾਂ ਆ ਜਾਂਦੀਆਂ ਹਨ ਇਨ•ਾਂ ਬੀਮਾਰੀਆਂ ਤੋਂ ਬਚਾਓ ਦੇ ਲਈ ਪਸੂ ਪਾਲਕਾਂ ਨੂੰ ਆਪਣੇ ਜਾਨਵਰਾਂ ਨੂੰ ਧਾਤਾਂ ਦਾ ਚੂਰਾ ਦੈਣ ਅਤੇ ਆਪਣੇ ਖੇਤਰ ਦੇ ਵੈਟਨਰੀ ਡਾਕਟਰ ਦੀ ਸਹਾਇਤਾ ਲੈਣ। ਉਨ•ਾਂ ਦੱਸਿਆ ਕਿ ਪਸੂ ਪਾਲਕ ਕਿਸੇ ਵੀ ਤਰ•ਾਂ ਦੀ ਪਸੂਆਂ ਦੀ ਸਮੱਸਿਆ ਦਾ ਹੱਲ ਲੱਭਣ ਲਈ ਮਨਵਾਲ ਵਿਖੇ ਜਿਲ•ਾ ਵੈਟਨਰੀ ਹਸਪਤਾਲ ਵਿਖੇ ਪਹੁੰਚ ਕੇ ਡਾਕਟਰਾਂ ਦੀ ਸੇਵਾ ਪ੍ਰਾਪਤ ਕਰ ਸਕਦੇ ਹਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਬਚਨ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਰਮੇਸ ਕੁਮਾਰ, ਜੋਗਿੰਦਰ ਪਾਲ, ਬੀਨਾ ਦੇਵੀ, ਧਿਆਨ ਸਿੰਘ, ਕਰਨੈਲ ਸਿੰਘ, ਧਰਮ ਸਿੰਘ, ਸੁਧੀਰ ਕੁਮਾਰ ਅਤੇ ਹੋਰ ਹਾਜ਼ਰ ਸਨ। 

© 2016 News Track Live - ALL RIGHTS RESERVED