ਯੁਵਾ ਏਕਤਾ ਮੰਚ ਵਲੋਂ ਮੁਕਾਬਲੇ ਕਰਵਾਏ ਗਏ

Jan 22 2019 03:26 PM
ਯੁਵਾ ਏਕਤਾ ਮੰਚ ਵਲੋਂ  ਮੁਕਾਬਲੇ ਕਰਵਾਏ ਗਏ

ਪਠਾਨਕੋਟ

ਪਠਾਨਕੋਟ ਦੇ ਸਿਆਲੀ ਰੋਡ ਵਿਖੇ ਯੁਵਾ ਏਕਤਾ ਮੰਚ ਵਲੋਂ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੰੂ ਉਜਾਗਰ ਕਰਨ ਲਈ ਸਟਾਰ ਸੀਜ਼ਨ-1 ਮੁਕਾਬਲਿਆਂ 'ਚ ਕਈ ਬੱਚਿਆਂ ਦੇ ਮਾਡਿਲੰਗ, ਡਾਸਿੰਗ ਤੇ ਗਾਉਣ ਦੇ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਮੁੱਖ ਮਹਿਮਾਨ ਅਸ਼ੋਕ ਬਾਵਾ, ਮੰਚ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ, ਸ੍ਰੀ ਸਾਈਾ ਯੂਨੀਵਰਸਿਟੀ ਦੇ ਚਾਂਸਲਰ ਇੰਜੀ: ਐਸ.ਕੇ. ਪੁੰਜ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਣ ਲਾਲ ਤੇ ਮੇਅਰ ਅਨਿਲ ਵਾਸੂਦੇਵਾ ਸ਼ਾਮਿਲ ਹੋਏ | ਜਿਨ੍ਹਾਂ ਨੇ ਮੁਕਾਬਲਿਆਂ ਵਿਚ ਮਾਡਿਲੰਗ ਦੀ ਪਹਿਲੀ ਥਾਂ 'ਤੇ ਰਹਿਣ ਵਾਲੀ ਰੋਹਿਣੀ ਨੰੂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾਂਸ ਡਾਇਰੈਕਟਰ ਸਤਨਾਮ ਸੱਤਾ, ਅੰਤਰ ਰਾਸ਼ਟਰੀਏ ਗਾਇਕ ਬਲਬੀਰ, ਡਾਂਸ ਡਾਇਰੈਕਟਰ ਰਜਿੰਦਰ ਟਾਰਜਨ, ਵੀਡੀਓ ਡਾਇਰੈਕਟਰ ਸਤਨਾਮ ਸਿੰਘ ਸੱਤਾ, ਪ੍ਰੈੱਸ ਸਕੱਤਰ ਰਜਨੀਸ਼ ਮਹਿਰਾ, ਰੇਖਾ ਸ਼ਰਮਾ, ਸ਼ਵੇਤਾ ਆਦਿ ਹਾਜਰ ਸਨ |

© 2016 News Track Live - ALL RIGHTS RESERVED