ਵੱਖ-ਵੱਖ ਸਕੂਲਾਂ ਦੇ ਕਰੀਬ 1700 ਵਿਦਿਆਰਥੀਆਂ ਨੇ ਕੀਤੀ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ. ਸ਼ੋਅ ਦੀ ਰਿਹਰਸਲ

Jan 24 2019 02:40 PM
ਵੱਖ-ਵੱਖ ਸਕੂਲਾਂ ਦੇ ਕਰੀਬ 1700 ਵਿਦਿਆਰਥੀਆਂ ਨੇ ਕੀਤੀ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ. ਸ਼ੋਅ ਦੀ ਰਿਹਰਸਲ



ਪਠਾਨਕੋਟ

ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੀਤੇ ਜਾ ਰਹੇ 26 ਜਨਵਰੀ  ਸਮਾਗਮ ਦੀ ਦੂਸਰੀ ਰਿਹਰਸਲ ਦਾ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਜਾਇਜਾ ਲਿਆ। ਜਿਕਰਯੋਗ ਹੈ ਕਿ ਇਸ ਵਾਰ ਜਿਲ•ਾ ਪੱਧਰੀ ਗਣਤੰਤਰ ਦਿਵਸ ਦਾ ਸਮਾਗਮ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾ ਰਿਹਾ ਹੈ, ਸਮਾਰੋਹ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਵੱਲੋਂ ਤਿਆਰੀਆਂ ਜੋਰਾਂ ਤੇ ਕੀਤੀਆਂ ਜਾ ਰਹੀਆਂ ਹਨ।  ਸਮਾਰੋਹ ਨੂੰ ਲੈ ਕੇ ਵੱਖ ਵੱਖ ਸਕੂਲਾਂ ਅਤੇ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੁਕੜਿਆਂ  ਵੱਲੋਂ ਅੱਜ ਦੂਸਰੇ ਦਿਨ ਦੀ ਰਿਹਰਸਲ ਸੁਰੂ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸੀ੍ਰ ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਫਸ਼ਰ (ਸੈਕੰਡਰੀ), ਕੁਲਵੰਤ ਸਿੰਘ ਜਿਲ•ਾ ਸਿੱਖਿਆ ਅਫਸ਼ਰ (ਐਲੀਮੈਂਟਰੀ), ਰਾਮ ਲੁਭਾਇਆ ਸਹਾਇਕ ਲੋਕ ਸਪੰਰਕ ਅਫਸਰ ਪਠਾਨਕੋਟ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਹਾਜ਼ਰ ਸਨ।
ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ 26 ਜਨਵਰੀ  ਸਮਾਗਮ ਦੀ ਦੂਸਰੀ ਰਿਹਰਸਲ ਦਾ ਜਾਇਜਾ ਲਿਆ ਅਤੇ ਸਕੂਲੀ ਬੱਚਿਆਂ ਵੱਲੋਂ ਪੇਸ ਕੀਤੇ ਜਾਣ ਵਾਲੇ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਵੇਖਿਆ। ਇਸ ਮੋਕੇ ਤੇ ਬੱਚਿਆਂ ਨੇ ਪ੍ਰੋਗਰਾਮ ਦਾ ਅਰੰਭ ਗੁਰਬਾਣੀ ਨਾਲ ਕੀਤਾ। ਇਸ ਮੋਕੇ ਤੇ ਕੋਰੀਓਗ੍ਰਾਫੀ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਦੀ ਰਿਹਰਸਲ ਵੀ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। 
ਜਾਣਕਾਰੀ ਦਿੰਦਿਆਂ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਦੱਸਿਆ ਕਿ ਜਿਲ•ਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਪਠਾਨਕੋਟ ਦੇ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਤੇਜੀ ਨਾਲ ਚਲ ਰਹੀਆਂ ਹਨ। ਇਸ ਮੋਕੇ ਤੇ ਉਨ•ਾਂ ਨੇ ਸਟੇਡੀਅਮ ਵਿਖੇ ਸਮਾਰੋਹ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਵੀ ਲਿਆ।

© 2016 News Track Live - ALL RIGHTS RESERVED