ਜਿਲ•ਾ ਰੋਜਗਾਰ ਮੇਲੇ ਵਿੱਚ ਕਰੀਬ 40 ਕੰਪਨੀਆਂ ਹੋਣਗੀਆਂ ਸਾਮਿਲ

Feb 04 2019 03:15 PM
ਜਿਲ•ਾ ਰੋਜਗਾਰ ਮੇਲੇ ਵਿੱਚ ਕਰੀਬ 40 ਕੰਪਨੀਆਂ ਹੋਣਗੀਆਂ ਸਾਮਿਲ




ਪਠਾਨਕੋਟ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨ ਬੱਧ ਹੈ ਕਿ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਬੇਰੋਜਗਾਰਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ। ਇਹ ਜਾਣਕਾਰੀ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅਪਣੇ ਦਫਤਰ ਮਲਿਕਪੁਰ ਵਿਖੇ ਦਿੱਤੀ। 
ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਘਰ ਰੋਜਗਾਰ ਯੋਜਨਾ ਅਧੀਨ ਪੰਜਾਬ ਦੇ ਹਰ ਜਿਲੇ• ਵਿੱਚ ਰੋਜ਼ਗਾਰ ਬਿਉਰੋ ਸਥਾਪਿਤ ਕੀਤੇ ਗਏ ਹਨ। ਜਿਸ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਪਠਾਨਕੋਟ ਜਿਲੇ• ਵਿੱਚ 13 ਅਤੇ 14 ਫਰਵਰੀ 2019 ( ਬੁੱਧਵਾਰ ਅਤੇ ਵੀਰਵਾਰ) ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਪਠਾਨਕੋਟ ਕੈਂਪਸ ਵਿਖੇ ਜਿਲਾ• ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਰੋਜਗਾਰ ਮੇਲਾ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਲਈ ਸੁਨਹਰੀ ਮੌਕਾ ਦੇਵੇਗਾ। ਇਸ ਰੋਜ਼ਗਾਰ ਮੇਲੇ ਵਿੱਚ ਘੱਟੋਂ ਤੋਂ ਘੱਟ 40 ਕੰਪਨੀਆਂ ਜਿਵੇਂ ਕਿ ਵਰਧਮਾਨ ਸਪਿੰਗ ਮਿਲ ਬੱਦੀ, ਚਨਾਬ ਟੈਕਸਟਾਇਲ ਮਿਲ, ਕੋਟਕ ਮਹਿੰਦਰਾ ਬੈਂਕ, ਭਾਰਤੀ ਐਕਸਾ ਲਾਈਫ ਇੰਨਸੋਰੇਂਨਸ, ਡੀ. ਵੀ. ਇਲੈਕਟ੍ਰੋਨਿਕਸ, ਕੇ.ਵੀ. ਸਪੱਨ ਪਾਈਪਸ, ਫਰੈਂਡਸ ਪੇਪਰ ਮਿੱਲ, ਪਾਈਨਰ ਅਤੇ ਆਦਿ ਨਾਮੀ ਕੰਪਨੀਆਂ ਨੂੰ ਸਕਿਲੱਡ ਵਰਕਰ ਵੀ ਮਿਲਣਗੇ। ਇਸ ਲਈ ਜਿਲੇ• ਦੇ ਪੜੇ• ਲਿਖੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨਾਂ• ਰੋਜ਼ਗਾਰ ਮੇਲਿਆਂ ਵਿੱਚ ਹਿੱਸਾ ਲੈ ਕੇ ਸਰਕਾਰ ਦੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
ਇਸ  ਰੋਜਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਨੇ ਕਿਹਾ ਕਿ ਪਠਾਨਕੋਟ ਜਿਲੇ• ਦੇ ਬੇਰੋਜ਼ਗਾਰਾਂ ਲਈ ਰੋਜ਼ਗਾਰ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪੰਜਾਬ ਸਰਕਾਰ ਦੇ ਉਪਰਾਲਿਆ ਨਾਲ ਉਪਲੱਬਧ ਕਰਵਾਇਆ ਗਿਆ ਹੈ। ਉਨਾਂ• ਨੇ ਬੇਰੋਜ਼ਗਾਰਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ। ਉਨਾਂ• ਕਿਹਾ ਕਿ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ  ਘਰ-ਘਰ ਰੋਜ਼ਗਾਰ ਦੇ ਤਹਿਤ ਚੱਲ ਰਹੇ ਘਰ-ਘਰ ਰੋਜ਼ਗਾਰ ਪੋਰਟਲ (www.ghargharro੍ਰgar.punjab.gov.in) ਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣ। 

© 2016 News Track Live - ALL RIGHTS RESERVED