ਸਵੱਛ ਭਾਰਤ ਸਵਸਥ ਭਾਰਤ ਦੇ ਤਹਿਤ ਪ੍ਰਦਰਸ਼ਨੀ ਲਗਾਈ

Feb 11 2019 03:00 PM
ਸਵੱਛ ਭਾਰਤ ਸਵਸਥ ਭਾਰਤ ਦੇ ਤਹਿਤ ਪ੍ਰਦਰਸ਼ਨੀ ਲਗਾਈ

ਪਠਾਨਕੋਟ

ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਵਾਤਾਵਰਨ ਵਿਭਾਗ ਵਲੋਂ ਡਾ: ਪਿ੍ਅੰਕਾ ਦੇ ਅਗਵਾਈ 'ਚ ਵਿਦਿਆਰਥਣਾਂ ਨੇ ਸਵੱਛ ਭਾਰਤ ਸਵਸਥ ਭਾਰਤ ਦੇ ਤਹਿਤ ਪ੍ਰਦਰਸ਼ਨੀ ਲਗਾਈ ਗਈ | ਜਿਸ 'ਚ ਕਾਲਜ ਦੀ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਵਿਸ਼ੇਸ਼ ਰੂਪ 'ਚ ਹਾਜਰ ਹੋਈ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਵੇਸਟ ਮਟੀਰੀਅਲ ਦੀ ਸਹੀ ਵਰਤੋਂ ਕਰਦੇ ਹੋਏ ਖ਼ੂਬਸੂਰਤ ਤੇ ਪ੍ਰਯੋਗ ਦਾਇਕ ਕੂੜਾਦਾਨ ਬਣਾਏ ਤੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਾਈ | ਕਾਲਜ ਵਲੋਂ ਲਗਾਈ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਸਰੀਰ, ਆਪਣੇ ਘਰ, ਆਪਣੀ ਗਲੀ ਦੇ ਇਲਾਵਾ ਮੁਹੱਲੇ, ਸ਼ਹਿਰ, ਜਨਤਕ ਸਥਾਨਾਂ, ਰੇਲਵੇ ਸਟੇਸ਼ਨ, ਦਫ਼ਤਰਾਂ 'ਚ ਵੇਸਟ ਮਟੀਰੀਅਲ ਦੀ ਸਹੀ ਵਰਤੋਂ ਕਰਦੇ ਹੋਏ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ 'ਚ ਆਪਣਾ ਸਹਿਯੋਗ ਦੇਣ ਦਾ ਸੰਦੇਸ਼ ਦੇਣਾ ਤੇ ਗੰਦਗੀ ਨੂੰ ਫੈਲਾਉਣ ਤੋਂ ਬਚਾਉਣਾ ਸੀ | ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਨੇ ਵਿਦਿਆਰਥਣਾਂ ਦੇ ਕੰਮ ਦੀ ਪ੍ਰਸੰਸਾ ਕੀਤੀ | ਇਸ ਮੌਕੇ ਕਾਲਜ ਦਾ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ |

 

© 2016 News Track Live - ALL RIGHTS RESERVED