ਪੰਚਾਇਤਾਂ ਦਾ ਕੰਮ-ਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਦੋਰਾਨ ਕੀਤਾ ਜਾਵੇਗਾ ਜਾਗਰੂਕ

Feb 20 2019 03:06 PM
ਪੰਚਾਇਤਾਂ ਦਾ ਕੰਮ-ਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਦੋਰਾਨ ਕੀਤਾ ਜਾਵੇਗਾ ਜਾਗਰੂਕ




ਪਠਾਨਕੋਟ

 ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਅਧੀਨ ਜਿਲ•ਾ ਪਠਾਨਕੋਟ ਦੇ ਬਲਾਕ ਪਠਾਨਕੋਟ ਅਤੇ ਬਲਾਕ ਸੁਜਾਨਪੁਰ ਵਿੱਚ 20 ਫਰਵਰੀ 2019 ਤੋਂ ਟ੍ਰੇਨਿੰਗ ਲਗਾਈ ਜਾਵੇਗੀ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। 
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਦੇ ਬਲਾਕ ਪਠਾਨਕੋਟ ਵਿਖੇ 20 ਅਤੇ 21 ਫਰਵਰੀ ਨੂੰ ਚੱਕ ਚਿਮਨਾ (ਕਿਸਾਨ ਭਵਨ) ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਮੀਰਥਲ, ਰੇਲਵੇ ਕਲੋਨੀ ਮੀਰਥਲ, ਗੂੜਾ ਕਲਾਂ , ਨਲੂੰਗਾ, ਅਬਾਦਗੜ• , ਅੰਦੋਈ, ਅਨੇਹੜ ਅਤੇ ਘਿਆਲਾ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਹੋਣਗੀਆਂ। ਇਸੇ ਹੀ ਤਰ•ਾਂ 22 ਅਤੇ 23 ਫਰਵਰੀ ਨੂੰ ਚੱਕ ਚਿਮਨਾ (ਕਿਸਾਨ ਭਵਨ) ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਜਿੰਦੜੀ, ਘੇਬੇ, ਚੱਕ ਨਰੈਣੀਆਂ,ਚੱਕ ਮਨਹਾਸਾ, ਚੱਕ ਭਰਾਈਆ,ਫੁੱਲੜਾ ਅਤੇ ਲਾਹੜੀ ਬ੍ਰਾਹਮਣਾ, 25 ਅਤੇ 26 ਫਰਵਰੀ ਨੂੰ ਚੱਕ ਚਿਮਨਾ (ਕਿਸਾਨ ਭਵਨ) ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਚੱਕ ਚਿਮਨਾ, ਘੰਡਰਾ, ਢਾਕੀ ਸੈਦਾਂ, ਤਲਵਾੜਾ ਜੱਟਾਂ,ਤਲਵਾੜਾ ਗੁਜਰਾਂ,ਕੌਂਤਰਪੁਰ,ਨੰਗਲ ਅਤੇ ਭੂਰ, 27 ਅਤੇ 28 ਫਰਵਰੀ ਨੂੰ ਮਿਰਜਾ ਪੁਰ (ਪੰਚਾਇਤ ਘਰ) ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਐਮਾਂ ਚਾਂਗਾ, ਪੰਜੂਪੁਰ, ਫਤਿਹਗੜ•, ਬਿਆਸ ਲਾਹੜੀ, ਮਿਰਜਾਪੁਰ, ਛੰਨੀ ਮੁਕੀਮਪੁਰ, ਨੋਸ਼ਹਿਰਾ ਨਾਲ ਬੰਦਾ, ਸਿਬੰਲੀ ਗੁਜਰਾਂ, ਸਿਬਲੀ ਰਾਈਆ, ਕੋਠੇ ਕੋਂਤਰਪੁਰ, ਤਾਜਪੁਰ, ਦਰਸੋਪੁਰ, 1 ਅਤੇ 2 ਮਾਰਚ ਨੂੰ ਚੱਕ ਮਾਧੋਸਿੰਘ (ਕਿਸਾਨ ਭਵਨ) ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਅਬਾਦੀ ਮਨਵਾਲ ਉਪਰਲਾ, ਕੋਠੇ ਮਨਵਾਲ, ਉੱਤਮ ਗਾਰਡਨ ਕਲੋਨੀ, ਮਨਵਾਲ, ਕੁਠੇੜ, ਸਿਊਟੀ, ਚੱਕ ਮਾਧੋਸਿੰਘ, ਲਮੀਨੀ ਅਤੇ 5 ਅਤੇ 6 ਮਾਰਚ ਨੂੰ ਕਮਿਊਨਟੀ ਹਾਲ ਭੋਆ ਵਿਖੇ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਭੋਆ, ਤਰਗੜ•, ਗੋਬਿੰਦਸਰ, ਸੁੰਦਰਚੱਕ, ਭਗਵਾਨਸਰ, ਜਖੁਬੜ•, ਮੁਰਾਦਪੁਰ, ਚੱਕ ਧਾਰੀਵਾਲ ਅਤੇ ਪਿੰਡ ਸੁਲਤਾਨਪੁਰ ਦੀਆਂ ਪੰਚਾਇਤਾਂ ਹਾਜ਼ਰ ਹੋਣਗੀਆਂ। 
ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾ ਬਲਾਕ ਸੁਜਾਨਪੁਰ ਵਿਖੇ 20 ਅਤੇ 21 ਫਰਵਰੀ ਨੂੰ ਦੋ ਰੋਜਾ ਟ੍ਰੇਨਿੰਗ ਜਿਸ ਵਿੱਚ ਪਿੰਡ ਅਸਲਾਮਪੁਰ, ਆਜੀਜਪੁਰ ਕਲ•ਾ, ਐਮਾਂ ਮੂਗਲਾ, ਅਤੇਪੁਰ,ਅਦਿਆਲ,ਅਖਵਾਨਾ,ਬੜੋਈ ਨਿਚਲੀ, ਬੜੋਈ ਮੁਹੱਲਾ ਜੋਗਿਆ,ਬਨੀ ਲੋਧੀ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਹੋਣਗੀਆਂ। ਇਸੇ ਹੀ ਤਰ•ਾਂ 22 ਅਤੇ 23 ਫਰਵਰੀ ਨੂੰ ਬਸਰੂਪ, ਬੁੱਧੀ ਨਗਰ, ਭੂਲੇਚੱਕ ਢੇਸੀਆਂ, ਭਨਵਾਲ, ਭਦਰਾਲੀ, ਭਜੂਰਾ, ਬਹੇੜੀ ਬਜੁਰਗ, ਭੂੱਲੇ ਚੱਕ, ਬੜੋਈ ਉਪਰਲੀ, ਛੰਨ, 25 ਅਤੇ 26 ਫਰਵਰੀ ਨੂੰ ਛੰਨ ਕੋਠੇ, ਛੰਨੀ, ਡਡਵਾਂ, ਡਡਵਾਂ ਝਿਕਲੀ, ਢਡਵਾਲ, ਦੋਲਤਪੁਰ ਜੱਟਾਂ, ਫਿਰੋਜਪੁਰ ਕਲਾਂ, ਗੋਸਾਂਈਪੁਰ, ਗੰਦਲਾ ਲਾਹੜੀ, ਗਤੋਰਾ, 27 ਅਤੇ 28 ਫਰਵਰੀ ਨੂੰ ਘੋਹ, ਗੂੜਾ ਖੁਰਦ, ਇੱਟੀ, ਹਲੇੜ, ਜਾਖਿਆ ਲਾਹੜੀ, ਜਿੰਦਰਾਈ, ਜਿੰਦਰਾਈ ਉਪਰਲੀ, ਜੈਨੀ, ਜੈਨੀ ਉਪਰਲੀ, ਜੁਗਿਆਲ, 1 ਅਤੇ 2 ਮਾਰਚ ਨੂੰ ਝੰਝੇਲੀ, ਝੰਡਪੁਰ, ਖੁਦਾਵਰ, ਕੈਲਾਸਪੁਰ, ਕਿੰਗਰੀਆਂ, ਕਲੇਸਰ, ਕਾਹਨਪੁਰ, ਕੰਮਵਾਲ, ਲਾਹੜੀ ਮਹੰਤਾ, ਲਾਹੜੀ ਸਮਾਨਚਾਂ ਅਤੇ 4 ਅਤੇ 5 ਮਾਰਚ ਨੂੰ ਮਾਧੋਪੁਰ, ਮਾਧੋਪੁਰ ਕੈਂਟ ਉਪਰਲਾ, ਮਿਰਜਾਪੁਰ, ਮੁਤਫਰਕਾ, ਮੈਰਾ, ਮੈਰਾ ਕਲੋਨੀ ਬਨੀ ਲੋਧੀ, ਮੰਗਨੀ, ਮੁਦੇ ਅਬਾਦੀ ਕਾਹਨਪੁਰ, ਨਵਾਂ ਪਿੰਡ ਤਰਫ ਗੁਜਰਾਂ, ਨਿਊ ਥਰਿਆਲ, 6 ਅਤੇ 7 ਮਾਰਚ ਨੂੰ ਪਡਿਆ ਲਾਹੜੀ, ਪੰਜੋੜ, ਪੰਗੋਲੀ, ਫੂੱਲ ਪਿਆਰਾ, ਰਾਜਪੂਰਾ, ਰਾਣੀਪੁਰ, ਰਾਣੀਪੁਰ ਝਿਕਲਾ, ਰਾਣੀਪੁਰ ਉਪਰਲਾ, ਰਤਨ ਕਲੋਨੀ ਗੰਦਲਾ ਲਾਹੜੀ, ਰਾਣੀਪੁਰ ਛੋਟਾ, ਰਘੂਨਾਥ ਨਗਰ ਅਤੇ 8 ਅਤੇ 9 ਮਾਰਚ ਨੂੰ ਸੈਰਪੁਰ , ਸੋਲੀ ਭੋਲੀ, ਸੁਜਾਨਪੁਰ ਰੂਰਲ,  ਸਧੋੜੀ, ਸਹਿਰ, ਸਹਿਰ ਕੂਲੀਆਂ, ਥਰਿਆਲ ਅਤੇ ਪਿੰਡ ਢੇਸੀਆਂ ਖੂਹ ਬਾਈ ਦੀਆਂ ਪੰਚਾਇਤਾਂ ਹਾਜ਼ਰ ਹੋਣਗੀਆਂ। ਉਨ•ਾਂ ਦੱਸਿਆ ਕਿ ਸੁਜਾਨਪੁਰ ਬਲਾਕ ਦੀਆਂ ਸਾਰੀਆਂ ਟ੍ਰੇਨਿੰਗਾ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਸੁਜਾਨਪੁਰ ਵਿਖੇ ਲਗਾਈਆਂ ਜਾਣਗੀਆਂ। 
ਉਨ•ਾਂ ਦੱਸਿਆ ਕਿ ਇਹ ਪ੍ਰੋਗਰਾਮ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਪੰਚਾਂ ਸਰਪੰਚਾਂ ਨੂੰ ਪੰਚਾਇਤ ਦਾ ਰਿਕਾਰਡ ਰੱਖਣ, ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਪਿੰਡਾਂ ਦਾ ਵਿਉਂਤਬੱਧ ਵਿਕਾਸ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਨੇ ਪੰਚਾਇਤਾਂ ਨੂੰ ਕਿਹਾ ਹੈ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਪੰਚ ਅਤੇ ਸਰਪੰਚ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ।  ਉਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੇ ਦੌਰਾਨ ਪੰਚਾਇਤਾਂ ਨੂੰ ਉਨਾਂ ਦੀਆਂ ਸ਼ਕਤੀਆਂ ਅਤੇ ਜਿੰੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਚਾਇਤੀ ਰਾਜ ਐਕਟ, ਵਿਲੇਜ਼ ਕਾਮਨ ਲੈਂਡ ਐਕਟ, ਸ਼ਾਮਲਾਤ ਜਮੀਨਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗ੍ਰਾਮ ਸਭਾ ਦੀ ਬਣਤਰ, ਕੋਰਮ, ਮਤਾ, ਮੀਟਿੰਗਾਂ, ਐਸਟੀਮੇਟ, ਮੈਟੀਰੀਅਲ ਦੀ ਖਰੀਦ, ਫੰਡਾਂ ਦੀ ਵਰਤੋਂ, ਵਿੱਤੀ ਲੇਖੇ ਦਾ ਰੱਖ ਰਖਾਵ, ਰਿਕਾਰਡ ਅਤੇ ਰਜਿਸਟਰਾਂ ਦੀ ਸਾਂਭ ਸੰਭਾਲ, ਪੰਚਾਇਤ ਸਕੱਤਰ ਦਾ ਰੋਲ, ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦਿੱਤੀ ਜਾਵੇਗੀ।
     ਇਸ ਸਿਖਲਾਈ ਪ੍ਰੋਗਰਾਮ ਦੇ ਦੌਰਾਨ ਸਰਕਾਰੀ ਸਕੀਮਾਂ ਦਾ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਇੰਨਾਂ ਸਕੀਮਾਂ ਤੋਂ ਕਿਸ ਤਰਾਂ ਲਾਭ ਲੈਣਾ ਹੈ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਪੰਚਾਇਤਾਂ ਨੂੰ ਇਹ ਵੀ ਜਾਗਰੂਕ ਕੀਤਾ ਜਾਵੇਗਾ ਕਿ ਸਿੱਖਿਆ ਦੇ ਸੁਧਾਰ ਵਿਚ ਪੰਚਾਇਤਾਂ ਕਿਸ ਤਰਾਂ ਯੋਗਦਾਨ ਪਾ ਸਕਦੀਆਂ ਹਨ।

© 2016 News Track Live - ALL RIGHTS RESERVED