ਮਹਿਲਾ ਗਵਾਹ ਤੋਂ ਸਰਕਾਰੀ ਵਕੀਲ ਵਲੋਂ ਪ੍ਰਸ਼ਨ ਪੁੱਛੇ ਗਏ

May 10 2019 04:11 PM
ਮਹਿਲਾ ਗਵਾਹ ਤੋਂ ਸਰਕਾਰੀ ਵਕੀਲ ਵਲੋਂ ਪ੍ਰਸ਼ਨ ਪੁੱਛੇ ਗਏ

 

ਪਠਾਨਕੋਟ
ਕਠੂਆ ਵਿਖੇ ਹੋਏ ਬਹੁਚਰਚਿਤ ਜਬਰ ਜ਼ਨਾਹ ਤੇ ਕਤਲ ਕਾਂਡ ਦੇ ਕੇਸ ਦੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਦ ਕਮਰਾ ਸੁਣਵਾਈ ਹੋਈ | ਕਾਂਡ ਵਿਚ ਸ਼ਾਮਿਲ 7 ਕਥਿਤ ਦੋਸ਼ੀਆਂ ਨੂੰ ਗੁਰਦਾਸਪੁਰ ਕੇਂਦਰੀ ਜੇਲ੍ਹ ਤੋਂ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ਵਿਖੇ ਲਿਆਂਦਾ ਗਿਆ | ਮਿਲੀ ਜਾਣਕਾਰੀ ਮੁਤਾਬਿਕ ਅੱਜ ਦੀ ਸੁਣਵਾਈ ਦੌਰਾਨ ਕਠੂਆ ਜਬਰ ਜ਼ਨਾਹ ਤੇ ਕਤਲ ਕਾਂਡ ਵਿਚ ਨਾਮਜ਼ਦ ਦੋਸ਼ੀ ਸਾਂਝੀ ਰਾਮ ਦੇ ਬਚਾਅ ਵਿਚ ਬਚਾਅ ਪੱਖ ਵਲੋਂ ਪੇਸ਼ ਕੀਤੀ ਗਈ ਮਹਿਲਾ ਗਵਾਹ ਤੋਂ ਸਰਕਾਰੀ ਵਕੀਲ ਵਲੋਂ ਪ੍ਰਸ਼ਨ ਪੁੱਛੇ ਗਏ ਤੇ ਇਸ ਸਬੰਧੀ ਜਿਰਾਹ ਦਾ ਕੰਮ ਮੁਕੰਮਲ ਕੀਤਾ ਗਿਆ | ਅੱਜ ਦੀ ਸੁਣਵਾਈ ਦਾ ਕੰਮ ਮੁਕੰਮਲ ਪੂਰਾ ਹੋਣ ਤੋਂ ਬਾਅਦ ਕਠੂਆ ਕਾਂਡ ਦੇ ਸਾਰੇ ਸੱਤਾਂ ਕਥਿਤ ਦੋਸ਼ੀਆਂ ਨੂੰ ਬਾਅਦ ਦੁਪਹਿਰ ਵਾਪਸ ਗੁਰਦਾਸਪੁਰ ਕੇਂਦਰੀ ਜੇਲ੍ਹ ਵਿਚ ਵਾਪਸ ਭੇਜ ਦਿੱਤਾ ਗਿਆ | ਅਗਲੀ ਸੁਣਵਾਈ 10 ਮਈ ਦਿਨ ਸ਼ੁੱਕਰਵਾਰ ਨੂੰ ਹੋਵੇਗੀ | 

© 2016 News Track Live - ALL RIGHTS RESERVED