ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੋਕਮੈਨ ਇੰਡਿਆ ਸਕਿੱਲ , ਪਠਾਨਕੋਟ ਵਲੋ 4 ਮਹੀਨੇ ਦਾ ਮੂਫਤ ਸਕਿੱਲ ਕੋਰਸ

Jan 24 2019 02:40 PM
ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੋਕਮੈਨ ਇੰਡਿਆ ਸਕਿੱਲ , ਪਠਾਨਕੋਟ ਵਲੋ 4 ਮਹੀਨੇ ਦਾ ਮੂਫਤ ਸਕਿੱਲ ਕੋਰਸ



ਪਠਾਨਕੋਟ

 ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਵੋਕਮੈਨ ਇੰਡਿਆ ਸਕਿੱਲ , ਪਠਾਨਕੋਟ ਵਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ 4 ਮਹਿਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪ੍ਰਦੀਪ ਬੈਂਸ ਜਿਲ•ਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ।
ਉਨ•ਾਂ ਦੱਸਿਆ ਕਿ ਇਸ ਵਿੱਚ ਡਾਉਮੈਸਟਿਕ ਡਾਟਾ ਐਂਟਰੀ ਅਪ੍ਰਰੇਟਰ ਕੋਰਸ ਸ਼ਾਮਿਲ ਹੈ। ਉਨ•ਾਂ ਦੱਸਿਆ ਕਿ ਇਹ ਕੋਰਸ ਹੋਟਲ ਗ੍ਰੇਂਡ ਦੇ ਨਜਦੀਕ ਸਥਿਤ ਨੰਦਾ ਕੰਪਲੈਕਸ,ਢਾਂਗੂ ਰੋਡ, ਪਠਾਨਕੋਟ ਤੇ ਸਥਿਤ ਇਸ ਸੈਂਟਰ ਵਿੱਚ ਇਨਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ , ਬੈਂਕ ਖਾਤੇ ਦੀ ਕਾਪੀ , 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 30 ਜਨਵਰੀ, 2019 ਤਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ 1 ਫਰਵਰੀ,2019  ਤੋ ਇਨਾਂ ਕੋਰਸਾਂ ਲਈ ਕਲਾਸਾਂ ਸੁਰੂ ਕੀਤੀਆਂ ਜਾਣਗੀਆਂ। 

© 2016 News Track Live - ALL RIGHTS RESERVED