82 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ

May 11 2019 04:18 PM
82 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ

ਪਠਾਨਕੋਟ

ਪਠਾਨਕੋਟ ਆਈ ਡੋਨੇਸ਼ਨ ਤੇ ਬੈਂਕ ਸੁਸਾਇਟੀ ਵਲੋਂ ਸਥਾਨਕ ਮੁਹੱਲਾ ਚਾਰ ਮਰਲਾ ਕੁਆਟਰ ਵਿਖੇ ਸਥਿਤ ਸ਼ੀਤਲਾ ਮਾਤਾ ਮੰਦਿਰ ਵਿਖੇ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਕੇ.ਡੀ. ਸਿੰਘ ਦੀ ਟੀਮ ਦੇ ਮੈਂਬਰ ਸਹਾਇਕ ਸਤਨਾਮ ਸਿੰਘ ਵਲੋਂ 82 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਅਸ਼ਵਨੀ ਕਾਲਾ, ਰੀਤੂ ਮਹਿਰਾ, ਭਾਵਨਾ, ਕਾਰਪੋਰੇਟਰ ਦਿਨੇਸ਼, ਗਣੇਸ਼, ਰਜੇਸ਼ ਭੱਲਾ ਆਦਿ ਹਾਜ਼ਰ ਸਨ | 

 

© 2016 News Track Live - ALL RIGHTS RESERVED