ਚੋਣਾਂ ਦਾ ਮਤਲਬ ਵਿਕਾਸ ਅਤੇ ਜਵਾਬਦੇਹੀ, ਕੰਮ ਕਰਵਾਉਣ ਦੇ ਸਮਰੱਥ ਦੀ ਚੋਣ ਕਰੋ ਸੁਨੀਲ ਜਾਖੜ

May 16 2019 04:21 PM
ਚੋਣਾਂ ਦਾ ਮਤਲਬ ਵਿਕਾਸ ਅਤੇ ਜਵਾਬਦੇਹੀ, ਕੰਮ ਕਰਵਾਉਣ ਦੇ ਸਮਰੱਥ ਦੀ ਚੋਣ ਕਰੋ  ਸੁਨੀਲ ਜਾਖੜ
 
 
ਸੁਜਾਨਪੁਰ, 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਸੁਜਾਨਪੁਰ ਹਲਕੇ ਅਧੀਨ ਪੈਂਦੇ ਧਾਰਕਲਾਂ ਬਲਾਕ ਵਿਚ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਚੋਣਾਂ ਦਾ ਮਤਲਬ ਇਲਾਕੇ ਦਾ ਵਿਕਾਸ ਅਤੇ ਉਮੀਦਵਾਰ ਦੀ ਜਵਾਬਦੇਹੀ ਤੈਅ ਕਰਨਾ ਹੁੰਦਾ ਹੈ। ਉਨਾਂ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਵੋਟਰ ਅਜਿਹੇ ਊਮੀਦਵਾਰ ਦੀ ਚੋਣ ਕਰਨ ਜੋ ਇਲਾਕੇ ਦੇ ਵਿਕਾਸ ਕੰਮ ਕਰਵਾ ਸਕਦਾ ਹੋਵੇ। 
ਸ੍ਰੀ ਜਾਖੜ ਨੇ ਕਿਹਾ ਕਿ ਉਨਾਂ ਨੇ ਆਪਣੇ ਪਿੱਛਲੇ ਛੋਟੇ ਜਿਹੇ ਕਾਰਜਕਾਲ ਦੌਰਾਨ ਹਲਕਾ ਗੁਰਦਾਸਪੁਰ ਵਿਚ ਸੈਂਕੜੇ ਕਰੋੜ ਦੋ ਕੰਮ ਕਰਵਾਏ ਹਨ ਅਤੇ ਵਿਕਾਸ ਦੀ ਇਸ ਚਾਲ ਨੂੰ ਹੋਰ ਤੇਜ ਕਰਨ ਲਈ ਉਨਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ। ਉਨਾਂ ਦੱਸਿਆ ਕਿ ਸਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਗੁਆਂਢੀ ਸੁਬਿਆਂ ਨਾਲ ਤਾਲਮੇਲ ਕਰਕੇ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੇ 2715 ਕਰੋੜ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ 206 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉਥੇ ਹੀ ਸਿੰਚਾਈ ਸਹੁਲਤਾਂ ਵਿਚ ਵੀ ਵਾਧਾ ਹੋਵੇਗਾ। ਇਹ ਪ੍ਰੋਜੈਕਟ ਤਿੰਨ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਮੁਕਤੇਸ਼ਵਰ ਧਾਮ ਦੀਆਂ ਗੁਫਾਵਾਂ ਨੂੰ ਪਾਣੀ ਵਿਚੋਂ ਡੁੱਬਣ ਦੇ ਵਿਸੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸਾਡੀ ਆਸਥਾ ਦੇ ਇਸ ਸਥਾਨ ਨੂੰ ਸਾਡੀਆਂ ਅਗਲੀਆਂ ਪੀੜੀਆਂ ਲਈ ਸਹੇਜ ਕੇ ਰੱਖਿਆ ਜਾ ਸਕੇ। ਉਨਾਂ ਨੇ ਹੋਰ ਦੱਸਿਆ ਕਿ 26 ਕਰੋੜ ਦੀ ਲਾਗਤ ਨਾਲ ਭੋਆ ਹਲਕੇ ਵਿਚ ਮਸਤਪੁਰ ਵਿਚ ਬਣਨ ਵਾਲੇ ਹਾਈ ਲੈਵਲ ਪੁੱਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਠਾਨਕੋਟ ਹਲਕੇ ਵਿਚ 26 ਕਰੋੜ ਰੁਪਏ ਦੀ ਲਾਗਤ ਨਾਲ ਤਲਵਾੜਾ ਜੱਟਾਂ ਵਿਖੇ ਪੁਲ ਬਣਾਉਣ ਲਈ ਕੰਮ ਦੀ ਸੁਰੂਆਤ ਹੋ ਗਈ ਹੈ। ਇਸੇ ਤਰਾਂ ਉਨਾਂ ਨੇ ਦੱਸਿਆ ਕਿ ਹਲਕਾ ਸੁਜਾਨਪੁਰ ਦੇ ਜੁਗਿਆਲ ਵਿਚ ਲੜਕੀਆਂ ਦਾ ਕਾਲਜ ਬਣਾਉਣ ਦੀ ਸਿਧਾਂਤਕ ਮੰਜੂਰੀ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਦਿੱਤੀ ਜਾ ਚੁੱਕੀ ਹੈ। ਹਲਕਾ ਸੁਜਾਨਪੁਰ ਦੇ ਧਾਰਕਲਾਂ ਬਲਾਕ ਵਿਚ ਨਿਆੜੀ ਪਿੰਡ ਵਿਚ 8 ਕਰੋੜ ਨਾਲ ਆਈ.ਟੀ.ਆਈ. ਕਾਲਜ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤਾ ਗਿਆ ਹੈ। 
ਸ੍ਰੀ ਸੁਨੀਲ ਜਾਖੜ ਨੇ ਹੋਰ ਦੱਸਿਆ ਕਿ ਸੁਜਾਨਪੁਰ ਵਿਚ ਸੀਵਰੇਜ ਵਿਛਾਉਣ ਦੀ ਸਿਧਾਂਤਕ ਮੰਜੂਰੀ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਗਈ ਹੈ ਜਦ ਕਿ ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿਚ 60 ਕਿਲੋਮੀਟਰ ਨਵੀਂਆਂ ਸੜਕਾਂ ਬਣਾਊਣ ਦੀ ਸਿਧਾਂਤਕ ਮੰਜੂਰੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੀ ਹੈ। ਇਸ ਨਾਲ ਇਸ ਖੇਤਰ ਦੇ ਅਰਥਚਾਰੇ ਨੂੰ ਮਜਬੂਤੀ ਮਿਲੇਗੀ ਅਤੇ ਟੂਰੀਜਮ ਵਿਚ ਵਾਧਾ ਹੋਵੇਗਾ। 
ਇਸ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਫਰਤ ਦੀ ਰਾਜਨੀਤੀ ਕਰਦੀ ਹੈ ਅਤੇ ਇਸ ਨੇ ਦੇਸ਼ ਵਿਚ ਵਖਰੇਵੇਂ ਪੈਦਾ ਕੀਤੇ ਹਨ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭੜਕਾਊ ਗੱਲਾਂ ਕਰਨ ਦੇ ਆਦੀ ਹੋ ਗਏ ਹਨ ਤਾਂ ਜੋ ਦੇਸ਼ ਦੀ ਜਨਤਾ ਲੋਕ ਮਸਲਿਆਂ ਸਬੰਧੀ ਸਰਕਾਰ ਤੋਂ ਸਵਾਲ ਨਾ ਪੁੱਛੇ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ। ਉਨਾਂ ਨੇ ਕਿਹਾ ਕਿ ਦੇਸ ਭਰ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜੁਮਲਿਆਂ ਦੀ ਸਰਕਾਰ ਨੂੰ ਚਲਦਾ ਕਰ ਦੇਣਾ ਹੈ। ਉਨਾਂ ਨੇ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਨੂੰ ਵੋਟ ਕੀਤੀ ਜਾਵੇ ਤਾਂ ਜੋ ਵਿਕਾਸ ਦੇ ਏਂਜਡੇ ਨੂੰ ਅੱਗੇ ਲਿਜਾਇਆ ਜਾ ਸਕੇ। 
ਇਸ ਮੌਕੇ ਉਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸ੍ਰੀ ਅਮਿੱਤ ਸਿੰਘ ਮੰਟੂ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਸੰਜੀਵ ਬੈਂਸ, ਨਰੇਸ਼ ਪੁਰੀ, ਵਿਨੈ ਮਹਾਜਨ ਸਮੇਤ ਇਲਾਕੇ ਦੀ ਲੀਡਰਸ਼ਿਪ ਵੀ ਹਾਜਰ ਸੀ। 
© 2016 News Track Live - ALL RIGHTS RESERVED