ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਜਿਲ•ਾ ਪਠਾਨਕੋਟ ਅੰਦਰ ਲਗਾਏ ਗਏ ਕਾਉਂਟਿੰਗ ਸਟਾਫ ਨੂੰ ਦਿੱਤੀ ਇੱਕ ਰੋਜਾਂ ਟ੍ਰੇਨਿੰਗ

May 17 2019 04:04 PM
ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਜਿਲ•ਾ ਪਠਾਨਕੋਟ ਅੰਦਰ ਲਗਾਏ ਗਏ ਕਾਉਂਟਿੰਗ ਸਟਾਫ ਨੂੰ ਦਿੱਤੀ ਇੱਕ ਰੋਜਾਂ ਟ੍ਰੇਨਿੰਗ


ਪਠਾਨਕੋਟ

ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਜ਼ਿਲ•ੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੀ ਵੋਟਾਂ ਦੀ ਗਿਣਤੀ 23 ਮਈ ਨੂੰ ਜੰਮੂ ਜਲੰਧਰ ਨੇਸਨਲ ਹਾਈਵੇ ਤੇ ਸਥਿਤ  ਐਸ.ਐਮ.ਡੀ. ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਕਰਵਾਈ ਜਾਣੀ ਹੈ ਜਿਸ ਅਧੀਨ ਵੋਟਾ ਦੀ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਰੋਜਾਂ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ  ਜਨਰਲ ਅਬਜ਼ਰਵਰ ਸ਼੍ਰੀ ਕੇ. ਰਵੀ ਕੁਮਾਰ (ਆਈ.ਏ.ਐਸ.) , ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ  ਹੋਰ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ। 
ਇਸ ਮੋਕੇ ਤੇ ਸਭ ਤੋਂ ਪਹਿਲਾ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਸੰਬੋਧਤ ਕਰਦਿਆਂ ਸ੍ਰੀ ਲਖਬੀਰ ਸਿੰਘ ਏ.ਈ. ਬੀ.ਡੀ.ਪੀ.ਓ. ਘਰੋਟਾਂ ਨੇ ਕਾਉਟਿੰਗ ਲਈ ਚੋਣ ਕਮਿਸ਼ਨਰ ਦੀ ਗਾਈਡਲਾਈਨ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨ•ਾਂ ਕਿਹਾ ਕਿ ਕਾਉਂਟਿੰਗ ਸਟਾਫ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਜੋ ਨਿਰਧਾਰਤ ਟਾਈਮ ਹੈ ਉਸ ਤੋਂ ਪਹਿਲਾ ਕਾਉਂਟਿੰਗ ਸੈਂਟਰ ਵਿਖੇ ਹਾਜ਼ਰ ਰਹੇਗਾ। ਉਨ•ਾਂ ਦੱਸਿਆ ਕਿ ਕੋਈ ਵੀ ਕਾਉਂਟਿੰਗ ਸਟਾਫ ਜਦ ਤੱਕ ਕਾਉਂਟਿੰਗ ਪੂਰੀ ਨਹੀਂ ਹੋ ਜਾਂਦੀ ਤੱਦ ਤੱਕ ਕਾਉਂਟਿੰਗ ਸੈਂਟਰ ਤੋਂ ਬਾਹਰ ਨਹੀਂ ਜਾਵੇਗਾ। 
ਇਸ ਮੋਕੇ ਤੇ  ਸਰਵਸ੍ਰੀ  ਜਨਰਲ ਅਬਜ਼ਰਵਰ ਸ਼੍ਰੀ ਕੇ. ਰਵੀ ਕੁਮਾਰ (ਆਈ.ਏ.ਐਸ.) ਅਤੇ ਸ੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਵੱਲੋਂ ਗਿਣਤੀ ਲਈ ਲਗਾਏ ਸਟਾਫ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਗਿਣਤੀ ਵਾਲੇ ਦਿਨ 23 ਮਈ 2019 ਨੂੰ ਕੋਈ ਵੀ ਸਟਾਫ ਆਪਣਾ ਮੋਬਾਇਲ ਫੋਨ ਕਾਉਂਟਿੰਗ ਸੈਂਟਰ ਵਿੱਚ ਨਹੀਂ ਲੈ ਕੇ ਆਵੇਗਾ। ਉਨ•ਾਂ ਕਿਹਾ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਅਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨ।   

© 2016 News Track Live - ALL RIGHTS RESERVED