ਵਿਸ਼ਵ ਵਾਤਾਵਰਣ ਦਿਵਸ ਸਰਕਾਰ ਵਲੋਂ ਦਿੱਤੇ ਥੀਮ: “ਵਾਯੂ ਪਰਦੂਸ਼ਣ” ਅਧੀਨ ਮਨਾਇਆ ਗਿਆ

Jun 06 2019 03:56 PM
ਵਿਸ਼ਵ ਵਾਤਾਵਰਣ ਦਿਵਸ ਸਰਕਾਰ ਵਲੋਂ ਦਿੱਤੇ ਥੀਮ: “ਵਾਯੂ ਪਰਦੂਸ਼ਣ” ਅਧੀਨ ਮਨਾਇਆ ਗਿਆ

ਪਠਾਨਕੋਟ

ਵਿਸ਼ਵ ਵਾਤਾਵਰਣ ਦਿਵਸ ਸਰਕਾਰ ਵਲੋਂ ਦਿੱਤੇ ਥੀਮ: “ਵਾਯੂ ਪਰਦੂਸ਼ਣ” ਅਧੀਨ ਸਿਵਲ ਹਸਪਤਾਲ, ਪਠਾਨਕੋਟ ਵਿਖੇ ਸ਼੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਵਿਸ਼ਵ ਵਾਤਾਵਰਣ ਦਿਵਸ ਦੇ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਵਲੋਂ ਇੱਕ-ਇੱਕ ਪੌਦਾ ਲਗਾਇਆ ਗਿਆ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪ੍ਰਣ ਵੀ ਲਿਆ ਗਿਆ। 
 ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਵਲੋਂ ਹਰੀ ਝੰਡੀ ਦੇ ਕੇ ਜਗਰੂਕਤਾ ਰੈਲੀ ਵੀ ਕੱਢੀ ਗਈ। ਇਸ ਜਾਗਰੂਕਤਾ ਰੈਲੀ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ, ਸਮੂਹ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ ਪਠਾਨਕੋਟ ਦੇ ਅਧਿਕਾਰੀ, ਕਰਮਚਾਰੀ, ਨਰਸਿੰਗ ਸਕੂਲ ਦੇ ਵਿਦਿਆਰਥੀ ਅਤੇ ਆਮ ਜਨਤਾ ਨੇ ਹਿੱਸਾ ਲਿਆ। ਇਸ ਮੌਕੇ ਤੇ ਟਾਇਲਟ ਅਤੇ ਡ੍ਰੇਨ ਦੀ ਸਫ਼ਾਈ ਵੀ ਕਰਵਾਈ ਗਈ। ਹਸਪਤਾਲ ਵਿਖੇ ਹਰੇ ਕੂੜੇਦਾਨ ਵਿਚ ਗਿੱਲਾ ਕੂੜਾ ਅਤੇ ਨੀਲੇ ਕੂੜੇਦਾਨ ਵਿੱਚ ਸੁੱਕਾ ਕੂੜਾ ਪਾਉਣ ਲਈ ਇਹਨਾਂ ਨੂੰ ਜਗ•ਾ-ਜਗ•ਾ ਸਥਾਪਿਤ ਕੀਤਾ ਗਿਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਸਿਵਲ ਸਰਜਨ ਡਾ: ਨੈਨਾ ਸਲਾਥੀਆ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਫ਼ਾਈ ਸੇਵਕਾਂ ਸ਼੍ਰੀ ਵਿਸ਼ਵਨਾਥ ਨਿੱਕੂ, ਸ਼੍ਰੀ ਮੁਕੇਸ਼ ਕੁਮਾਰ, ਵਿੱਕੀ,ਭਾਵਨਾ, ਪਵਨ ਕੁਮਾਰ, ਸ਼ੁੱਭ ਆਦਿ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਵੀ ਸਿਵਲ ਹਸਪਤਾਲ ਦੇ ਵਾਤਾਵਰਣ ਨੂੰ ਸਾਫ਼-ਸੁੱਥਰਾ  ਬਣਾਏ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਡਾ: ਅਦਿੱਤੀ ਸਲਾਰੀਆ, ਡਾ: ਰਕੇਸ਼ ਸਰਪਾਲ, ਡਾ: ਸੁਨੀਤਾ ਸ਼ਰਮਾ, ਡਾ: ਕਿਰਨ ਬਾਲਾ, ਡਾ: ਡੌਲੀ ਅਗਰਵਾਲ, ਡਾ: ਅਰੁਣ ਸੋਹਲ, ਡਾ: ਪ੍ਰਿਅੰਕਾ ਠਾਕੁਰ, ਜ਼ਿਲ•ਾ ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਗੁਰਿੰਦਰ ਕੌਰ, ਮਨਭਾਵਨ ਆਦਿ ਮੌਜੂਦ ਸਨ।--

© 2016 News Track Live - ALL RIGHTS RESERVED