ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਕੀਤਾ ਵਿਚਾਰ ਵਟਾਂਦਰਾ

Jun 13 2019 03:27 PM
ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਕੀਤਾ ਵਿਚਾਰ ਵਟਾਂਦਰਾ



ਪਠਾਨਕੋਟ

ਸ੍ਰੀ ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ•ਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਜਸਦੇਵ ਸਿੰਘ ਪੂਰੇਵਾਲ ਜਿਲ•ਾ ਭਲਾਈ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ.(ਲੜਕੇ) ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਦੱਸਿਆ ਕਿ ਪਠਾਨਕੋਟ ਵਿੱਚ ਈਸਾਈ ਭਾਈਚਾਰੇ ਲਈ ਸਾਂਝਾ ਕਬਰਸਤਾਨ ਲਈ ਅਤੇ ਕਮਿਊਨਿਟੀ ਹਾਲ ਬਣਾਉਂਣ ਤੇ ਚਰਚਾ ਕੀਤੀ ਗਈ। ਉਨ•ਾਂ ਕਿਹਾ ਕਿ ਭਾਵੇ ਕਿ ਡੇਅਰੀਵਾਲ ਵਿਖੇ ਉਪਰੋਕਤ ਦੋਨਾਂ ਕੰਮਾਂ ਲਈ ਨਗਰ ਨਿਗਮ ਵੱਲੋਂ 8 ਕਨਾਲ ਜਮੀਨ ਪਾਸ ਕੀਤੀ ਗਈ ਹੈ ਪਰ ਇਹ ਜਮੀਨ ਬਹੁਤ ਘੱਟ ਹੈ ਉਨ•ਾਂ ਪ੍ਰਸਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਇਹ ਜਮੀਨ ਕਰੀਬ ਢਾਈ ਏਕੜ ਦਿੱਤੀ ਜਾਵੇ, ਅਧਿਕਾਰੀਆਂ ਭਰੋਸਾ ਦਿੱਤਾ ਕਿ ਨਗਰ ਨਿਗਮ ਵੱਲੋਂ ਜਲਦੀ ਹੀ ਇਸ ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਸੁੰਦਰਚੱਕ, ਸਰੀਫਚੱਕ, ਕੀੜੀ, ਮੱਲਪੁਰ, ਮੰਗਿਆਲ, ਕਥਲੋਰ, ਤਾਰਾਗੜ• , ਰਤਨਗੜ•, ਭਟੋਂਆ ਅਤੇ ਨੰਗਲ ਵਿਖੇ ਗੁੱਜਰ ਬਿਰਾਦਰੀ ਅਤੇ ਪਿੰਡ ਹਰਿਆਲ  ਬਲਾਕ ਧਾਰਕਲ•ਾ ਵਿੱਚ ਕਬਰਸਤਾਨ ਬਣਾਉਂਣ ਦੀ ਚਰਚਾ ਤੇ ਉਨ•ਾਂ ਕਿਹਾ ਕਿ ਪਿੰਡ ਹਰਿਆਲ ਵਿਖੇ ਜੋ ਬਕਫ ਬੋਰਡ ਦੀ ਜੋ 4 ਕਨਾਲ ਜਮੀਨ ਹੈ ਉਸ ਉਪਰ ਸਾਂਝੇ ਤੋਰ ਤੇ ਕਬਰਸਤਾਨ ਬਣਾਇਆ ਜਾਵੇਗਾ।  
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਈਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਹੋਰ ਮੰਗਾ ਤੇ ਵੀ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ। ਇਸ ਮੋਕੇ ਤੇ ਉਨ•ਾਂ ਜਸਦੇਵ ਸਿੰਘ ਪੂਰੇਵਾਲ ਜਿਲ•ਾ ਭਲਾਈ ਅਫਸ਼ਰ ਨੂੰ ਕਿਹਾ ਕਿ ਜੋ ਮਾਮਲੇ ਅੱਜ ਤੱਕ ਹੱਲ ਨਹੀਂ ਹੋਏ ਹਨ ਉਨ•ਾਂ ਤੇ ਕਾਰਜ ਕਰਕੇ ਉਨ•ਾਂ ਮਸਲਿਆਂ ਨੂੰ ਜਲਦੀ ਨਿਪਟਾਇਆ ਜਾਵੇ।    

© 2016 News Track Live - ALL RIGHTS RESERVED