ਟਰਕੌਮਾ ਐਲੀਮੀਨੇਸ਼ਨ ਨੂੰ ਜੜ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਮੁਹਿਮ

Jun 13 2019 03:28 PM
ਟਰਕੌਮਾ ਐਲੀਮੀਨੇਸ਼ਨ ਨੂੰ ਜੜ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਮੁਹਿਮ

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਅਤੇ ਐਨ.ਪੀ.ਸੀ.ਬੀ. ਐਡ ਵੀ.ਆਈ. ਪ੍ਰੋਗਰਾਮ ਅਧੀਨ ਟਰਕੌਮਾ ਦੀ ਮੀਟਿੰਗ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸ਼ਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਸਿਵਲ ਸਰਜ਼ਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਟਰਕੌਮਾ ਐਲੀਮੀਨੇਸ਼ਨ ਨੂੰ ਜੜ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਮੁਹਿਮ ਚਲਾਈ ਗਈ ਹੈ। ਜਿਸ ਦੁਆਰਾ ਜਿਲ•ੇ ਦੀਆਂ ਸਾਰੀਆਂ ਏ.ਐਮ.ਐਨ.ਨੂੰ ਇਸ ਬਾਰੇ ਘਰ ਘਰ ਜਾ ਕੇ ਸਰਵੇ ਕਰਨ ਲਈ ਕਿਹਾ ਗਿਆ ਹੈ। ਅੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ ਨੇ ਦੱਸਿਆ ਕਿ ਟਰਕੌਮਾ ਇੱਕ ਲਾਗ ਦਾ ਰੋਗ ਹੈ ਅਤੇ ਇਹ ਅੱਖਾਂ ਦੀਆਂ ਪਲਕਾਂ ਤੋਂ ਅਸਰ ਕਰਦਾ ਹੈ। ਇਸ ਰੋਗ ਕਰਕੇ ਪਲਕ ਅੰਦਰ ਵੱਲ ਮੁੜ ਜਾਂਦੀ ਹੈ ਅਤੇ ਪਲਕਾਂ ਦੇ ਵਾਲ ਪੁਤਲੀ ਤੇ ਰਗੜ ਲਗਾਉਂਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਹੁੰਦਾ ਹੈ। ਉਨ•ਾਂ ਦੱਸਿਆ ਕਿ ਟਰਕੌਮਾ ਰੋਗ ਨਾਲ ਗ੍ਰਸਤ ਵਿਅਕਤੀ ਜਦੋਂ ਆਪਣੀਆਂ ਪਲਕਾਂ ਝਪਕਦਾ ਹੈ ਤਾਂ ਉਸ ਵਿੱਚ ਦਰਦ ਮਹਿਸੂਸ ਕਰਦਾ ਹੈ। ਅੱਖਾਂ ਲਾਲ ਰਹਿੰਦੀਆਂ ਹਨ ਤੇ ਉਨ•ਾਂ ਵਿੱਚੋਂ ਲਗਾਤਾਰ ਪਾਣੀ ਆਉਂਦਾ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਪਲਕਾਂ ਦੇ ਜੋ ਵਾਲ ਅੱਖਾਂ ਵਿੱਚ ਚੁੰਭ ਰਹੇ ਹੁੰਦੇ ਹਨ ਉਨ•ਾਂ ਨੂੰ  ਚਿਮਟੀ ਨਾਲ ਹਟਾਉਂਣ ਤੇ ਮਰੀਜ ਨੂੰ ਰਾਹਤ ਮਿਲਦੀ ਹੈ ਅਤੇ ਜੇਕਰ ਮਰੀਜ ਨੂੰ ਜਿਆਦਾ ਤਕਲੀਫ ਹੋਵੇ ਤਾਂ ਆਪਰੇਸ਼ਨ ਵੀ ਕਰਨਾ ਪੈਂਦਾ ਹੈ।  

 
  
© 2016 News Track Live - ALL RIGHTS RESERVED