4 ਲੋਕਾਂ ਿਖ਼ਲਾਫ਼ ਦਾਜ ਲਈ ਤੰਗ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ

Jun 13 2019 03:27 PM
4 ਲੋਕਾਂ ਿਖ਼ਲਾਫ਼ ਦਾਜ ਲਈ ਤੰਗ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ

ਸੁਜਾਨਪੁਰ,

ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਦਲਵਿੰਦਰ ਸ਼ਰਮਾ ਦੀ ਅਗਵਾਈ 'ਚ 4 ਲੋਕਾਂ ਿਖ਼ਲਾਫ਼ ਦਾਜ ਲਈ ਤੰਗ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਜਿਨ੍ਹਾਂ ਦੀ ਪਹਿਚਾਣ ਸੰਨੀ ਕੁਮਾਰ, ਰਾਹੁਲ ਕੁਮਾਰ, ਆਸ਼ਾ ਰਾਣੀ ਅਤੇ ਸੁਨੀਲ ਦੱਤ ਦੇ ਰੂਪ ਵਿਚ ਹੋਈ ਹੈ | ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਦੱਸਿਆ ਕਿ ਅਮਿਤਾ ਪੁੱਤਰੀ ਮਸਤ ਰਾਮ ਵਾਸੀ ਸੁਜਾਨਪੁਰ ਨੇ ਪੁਲਿਸ ਨੰੂ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦਾ ਵਿਆਹ ਸੰਨੀ ਕੁਮਾਰ ਵਾਸੀ ਕਪੂਰਥਲਾ ਨਾਲ 2014 ਵਿਚ ਹੋਇਆ ਸੀ | ਵਿਆਹ ਤੋਂ ਬਾਅਦ ਪਤੀ ਸੰਨੀ ਕੁਮਾਰ, ਦਿਉਰ ਰਾਹੁਲ ਕੁਮਾਰ, ਸੱਸ ਆਸ਼ਾ ਰਾਣੀ ਅਤੇ ਚਾਚਾ ਸਹੁਰਾ ਸੁਨੀਲ ਦੱਤ ਸੰਨੀ ਕੁਮਾਰ ਨੰੂ ਨੌਕਰੀ ਲਗਾਉਣ ਲਈ ਉਸ ਦੇ ਮਾਪਿਆਂ ਤੋਂ ਦੋ ਲੱਖ ਰੁਪਏ ਦੀ ਮੰਗ ਕਰਨ ਲੱਗੇ | 2 ਲੱਖ ਰੁਪਏ ਲੈਣ ਤੋਂ ਬਾਅਦ ਫਿਰ ਅਮਿਤਾ ਤੋਂ ਕਾਰ ਲਿਆਉਣ ਦੀ ਮੰਗ ਕਰਨ ਲੱਗੇ | ਅਮਿਤਾ ਵਲੋਂ ਕਾਰ ਨਾ ਲਿਆਏ ਜਾਣ 'ਤੇ ਉਸ ਦੇ ਸਹੁਰਾ ਪਰਿਵਾਰ ਵਲੋਂ 2017 ਵਿਚ ਉਸ ਨੰੂ ਘਰੋਂ ਬਾਹਰ ਕੱਢ ਦਿੱਤਾ ਗਿਆ | ਅਮਿਤਾ ਆਪਣੇ ਪੇਕੇ ਘਰ ਆ ਗਈ ਤੇ ਇਸ ਦੀ ਸ਼ਿਕਾਇਤ ਪੁਲਿਸ ਨੰੂ ਦਿੱਤੀ ਗਈ | ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਉਕਤ ਸਾਰੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

© 2016 News Track Live - ALL RIGHTS RESERVED