ਐਸ.ਐਮ.ਓ. ਦੀ ਮਹੀਨਾਵਾਰ ਰਿਵਿਉ ਮੀਟਿੰਗ

Jun 14 2019 04:05 PM
ਐਸ.ਐਮ.ਓ. ਦੀ ਮਹੀਨਾਵਾਰ ਰਿਵਿਉ ਮੀਟਿੰਗ

ਐਸ.ਐਮ.ਓ. ਦੀ ਮਹੀਨਾਵਾਰ ਰਿਵਿਉ ਮੀਟਿੰਗ

ਪਠਾਨਕੋਟ

ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਦੇਖ-ਰੇਖ ਵਿੱਚ ਐਸ.ਐਮ.ਓ. ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਨੈਸ਼ਨਲ ਪ੍ਰੋਗਰਾਮਾਂ ਦਾ ਰਿਵਿਉ ਕੀਤਾ ਗਿਆ। ਸਿਵਲ ਸਰਜਨ ਵੱਲੋਂ ਜਿਹਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ, ਨੂੰ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ। ਉਨ•ਾਂ ਦੱਸਿਆ ਕਿ ਮਈ ਮਹੀਨੇ ਦਾ 5arly Registration ਦਾ ਟੀਚਾ 90% ਪ੍ਰਾਪਤ ਕੀਤਾ ਜਾ ਚੁੱਕਾ ਹੈ। ਇਸ ਮੀਟਿੰਗ ਵਿੱਚ ਐਸ.ਐਨ.ਆਈ.ਡੀ. ਰਾਊਡ ਜੋ 16-06-2019 ਤੋਂ 18-06-2019 ਤੱਕ ਮਨਾਇਆ ਜਾਵੇਗਾ, ਇਸ ਬਾਰੇ ਸਮੂਹ ਐਸ.ਐਮ.ਓ. ਨੂੰ ਹਦਾਇਤਾਂ ਕੀਤੀਆਂ ਗਈਆ ਕਿ ਆਪਣੇ ਬਲਾਕ ਅਧੀਨ ਝੂੱਗੀਆਂ, ਭੱਠਿਆਂ ਤੇ ਸਲੱਮ ਏਰੀਆਂ ਵਿੱਚ ਰਹਿੰਦੇ 0 ਤੋਂ ਲੈ ਕੇ 05 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਆਈਆਂ ਜਾਣ। ਇਸ ਮੀਟਿੰਗ ਵਿੱਚ ਸਮੂਹ ਐਸ.ਐਮ.ਓ. ਨੂੰ ਮਿਤੀ 21-06-2019 ਨੂੰ ਅੰਤਰ ਰਾਸਟਰੀ ਯੋਗਾ ਦਿਵਸ ਮਨਾਉਣ ਬਾਰੇ ਵੀ ਹਦਾਇਤ ਕੀਤੀ ਗਈ। ਇਸ ਕੰਮ ਲਈ ਆਰ.ਬੀ.ਐਸ.ਕੇ. ਦੀਆਂ ਟੀਮਾਂ ਨੂੰ ਹੈਲਥ ਐਡ ਵੈਲਨੈਸ ਸੈਟਰਾਂ ਦੀਆਂ ਸੀ.ਐਚ.ਓ. ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ। ਇਸ ਮੀਟਿੰਗ ਵਿੱਚ ਸਮੂਹ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ, ਐਨ.ਐਚ.ਐਮ. ਅਤੇ ਹੋਰ ਦਫਤਰੀ ਸਟਾਫ ਮੌਜੂਦ ਸਨ। 

© 2016 News Track Live - ALL RIGHTS RESERVED