ਜਿਲ•ਾ ਟਾਸਕ ਫੋਰਸ ਮੀਟਿੰਗ, ਮਾਈਗ੍ਰੇਟਰੀ ਪਲਸ ਪੋਲਿਓ ਰਾਊਡ

Jun 14 2019 04:05 PM
ਜਿਲ•ਾ ਟਾਸਕ ਫੋਰਸ ਮੀਟਿੰਗ, ਮਾਈਗ੍ਰੇਟਰੀ ਪਲਸ ਪੋਲਿਓ ਰਾਊਡ



ਪਠਾਨਕੋਟ
 ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਮਾਈਗ੍ਰੇਟਰੀ ਪਲਸ ਪੋਲਿਓ ਰਾਊਡ ਦੇ ਸਬੰਧ ਵਿੱਚ ਜਿਲ•ਾ ਟਾਸਕ ਫੋਰਸ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਮਬੀਰ (ਆਈ.ਏ.ਐਸ) ਜੀ ਦੀ ਪ੍ਰਧਾਨਗੀ ਹੇਠ ਅਤੇ ਸਿਵਲ ਸਰਜਨ ਡਾ ਨੈਨਾ ਸਲਾਥੀਆ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸ਼ਾਰ ਹੋਈ। ਇਸ ਮੀਟਿੰਗ ਵਿੱਚ ਜਿਲ•ਾ ਟੀਕਾਕਰਨ ਅਫਸਰ  ਡਾ. ਕਿਰਨ ਬਾਲਾ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲਿਓ ਰਾਊਡ ਜੋ ਕਿ ਮਿਤੀ 16-06-2019 ਤੋਂ ਆਰੰਭ ਹੋ ਕੇ ਮਿਤੀ 18-06-2019 ਤੱਕ ਚੱਲੇਗਾ। ਜਿਸ ਵਿੱਚ ਜਿਲ•ੇ ਦੀ ਲਗਭਗ 29077 ਮਾਈਗ੍ਰੇਟਰੀ ਪਾਪੂਲੇਸ਼ਨ ਦੇ ਲਗਭਗ 4851 ਬੱਚਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਵਿਭਾਗ ਵੱਲੋਂ ਇਸ ਦੇ ਲਈ 31 ਟੀਮਾਂ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਰਾਮਵੀਰ  (ਆਈ.ਏ.ਐਸ) ਜੀ ਨੇ  ਵੱਖ ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਈਗ੍ਰੇਟਰੀ ਪਲਸ ਪੋਲਿਓ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਜਿਲ•ੇ ਵਿੱਚ ਇੱਕ ਵੀ ਮਾਈਗ੍ਰੇਟਰੀ ਬੱਚਾ ਪੋਲਿਓ ਦੀਆਂ ਬੂੰਦਾਂ ਪੀਣ ਤੋਂ ਨਾ ਰਹਿ ਸਕੇ। ਇਸ ਮੌਕੇ ਤੇ ਡਾ. ਰਵੀ ਕਾਂਤ ਸੀਨੀਅਰ ਮੈਡੀਕਲ ਅਫਸਰ ਨਰੋਟ ਜੈਮਲ ਸਿੰਘ, ਡਾ. ਨੀਰੂ ਬਾਲਾ ਸੀਨੀਅਰ ਮੈਡੀਕਲ ਅਫਸਰ ਸੁਜਾਨਪੁਰ, ਡਾ. . ਸੁਨਿਤਾ ਸਰਮਾ ਜਿਲਾ ਐਪਿਡਿਮਾਲੋਜਿਸ਼ਟ, ਸ਼੍ਰੀਮਤੀ ਸਾਧਨਾ ਸੋਹਲ ਜਿਲਾ ਪ੍ਰੋਗਰਾਮ ਅਫਸ਼ਰ ਪਠਾਨਕੋਟ, ਬੱਚਿਆਂ ਦੇ ਮਾਹਿਰ ਡਾ. ਵੰਸਿਕਾਂ ਸਰਮਾ, ਡਾ. ਰਾਗਵ ਸਾਵਲ, ਡਾ. ਸਚਿਨ ਗੁਲੇਰਿਆ, ਪੰਕਜ ਕੁਮਾਰ ਜਿਲ•ਾ ਆਰ.ਬੀ.ਐਸ.ਕੇ. ਕੁਆਰਡੀਨੇਟਰ, ਅਤੇ ਵੱਖ ਵੱਖ ਵਿਭਾਗਾ ਦੇ ਨੂਮਾਈਦੇ  ਆਦਿ ਹਾਜਰ ਸਨ।

© 2016 News Track Live - ALL RIGHTS RESERVED