ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ

Jun 14 2019 04:05 PM
ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ



ਪਠਾਨਕੋਟ

ਅਕਸਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਹੁੰਦੀ ਹੈ ਕਿ ਜਿਸ ਖੇਤਰ ਅੰਦਰ ਮਾਈਨਿੰਗ ਕੀਤੀ ਜਾਂਦੀ ਹੈ ਉਸ ਖੇਤਰ ਦੇ ਲੋਕਾਂ ਦਾ ਜੀਵਨ ਮਾਈਨਿੰਗ ਦੇ ਹੋਣ ਨਾਲ ਪ੍ਰਭਾਵਿਤ ਹੁੰਦਾ ਹੈ ਪਰ ਜਿਲ•ਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਲੋਕਾਂ ਦੀ ਇਸ ਸੋਚ ਨੂੰ ਬਦਲਦਿਆਂ ਹੋਏ ਜਿਲ•ਾ ਪਠਾਨਕੋਟ ਵਿੱਚ ਮਾਈਨਿੰਗ ਦੇ ਪੈਸੇਆਂ ਨਾਲ ਕਰੀਬ 19 ਪਿੰਡਾਂ ਅੰਦਰ ਵਾਟਰ ਸਪਲਾਈਜ, ਵਾਟਰ ਸਪਲਾਈਜ ਰਿਪੇਅਰ, ਪਾਣੀ ਦੀ ਪਾਈਪ ਲਾਈਨ, ਨਵੇਂ ਪੰਪ ਚੈਂਬਰ ਆਦਿ ਲਗਾ ਕੇ ਹਜਾਰਾਂ ਲੋਕਾਂ ਨੂੰ ਪੀਣ ਦਾ ਪਾਣੀ ਉਪਲਬਦ ਕਰਵਾਇਆ ਹੈ।  
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਵਾਟਰ ਸਪਲਾਈਜ ਸੈਨੀਟੇਸ਼ਨ ਵਿਭਾਗ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਹੈ ਕੂਝ ਪਿੰਡਾਂ ਵਿੱਚ ਨਵੀਆਂ ਲਗਾਈਆਂ ਵਾਟਰ ਸਪਲਾਈਜ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਪਿੰਡਾਂ ਵਿੱਚ ਵੀ ਜਿਆਦਾਤਰ ਕੰਮ ਪ੍ਰਗਤੀ ਤੇ ਹੈ। ਉਨ•ਾਂ ਦੱਸਿਆ ਕਿ ਪੀਣ ਵਾਲਾ ਸਾਫ ਪਾਣੀ ਜੋ ਕਿ ਹਰੇਕ ਵਿਅਕਤੀ ਦੀ ਜਰੂਰਤ ਹੈ ਅਤੇ ਇਨ•ਾਂ ਲਗਾਏ ਗਏ ਪ੍ਰ੍ਰੋਜੈਕਟਾਂ ਤੋਂ ਪਹਿਲਾ ਲੋਕਾਂ ਨੂੰ ਪੀਣ ਦਾ ਪਾਣੀ ਉਪਲਬਦ ਕਰਨ ਲਈ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ। 
ਉਨ•ਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਮਾਈਨਿੰਗ ਕਾਰਨ  EMF( Environmental Management Fund )   ਕਾਰਨ ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਜ਼ਿਲ•ਾ ਪਠਾਨਕੋਟ ਦੇ ਵਾਟਰ ਸਪਲਾਈ ਡਿਵੀਜਨ ਨੰਬਰ 1 ਅਧੀਨ ਆਉਂਦੇ ਪਿੰਡ ਅਬਾਦੀ ਕਿਲਾ ਪਿੰਡ ਨੰਗਲ ਵਿਖੇ 22.04 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਿਊਬਵੈਲ ਅਤੇ ਪਾਈਪ ਲਾਈਨ ਦਾ ਕੰਮ, ਕੌਂਤਰਪੁਰ (ਮੀਰਥਲ)ਵਿਖੇ 2.45 ਲੱਖ ਨਾਲ 2 ਸਬਮਰਸੀਬਲ ਪੰਪ ਸੈਟ ਲਗਾਉਂਣ ਦਾ ਕੰਮ, ਮਮਿਆਲ ਵਿਖੇ 1.35 ਲੱਖ ਨਾਲ ਪਾਈਪ ਲਾਈਨ ਵਿਛਾਉਂਣ ਦਾ ਕੰਮ, ਪਿੰਡ ਹਰਿਆਲ ਵਿਖੇ 6.25 ਲੱਖ ਨਾਲ ਨਵਾਂ ਡੀਪ ਵੈਲ ਲਗਾਉਂਣ ਦਾ ਕੰਮ,ਚੱਕੀ ਵਿਖੇ 4.99 ਲੱਖ ਰੁਪਏ ਦੀ ਲਾਗਤ ਨਾਲ ਨਵੀ ਮਸਿਨਰੀ ਅਤੇ ਪਾਈਪਲਾਈਨ ਵਿਛਾਉਂਣ ਦਾ ਕੰਮ, ਪਿੰਡ ਦਰਵਾੜਾ ਤ੍ਰੇਹਟੀ ਵਿਖੇ 4.28 ਲੱਖ ਨਾਲ ਨਵੀ ਮਸਿਨਰੀ ਅਤੇ ਪਾਈਪਲਾਈਨ ਵਿਛਾਉਂਣ ਦਾ ਕੰਮ, ਪੁਲਿਸ ਚੈਕ ਪੋਸਟ ਮਾਧੋਪੁਰ ਵਿਖੇ 90 ਹਜਾਰ ਰੁਪਏ ਦੀ ਲਾਗਤ ਨਾਲ ਪਾਣੀ ਲਈ ਪਾਈਪਲਾਈਨ ਵਿਛਾਉਂਣ ਦਾ ਕੰਮ ਆਦਿ ਕਰਵਾਏ ਗਏ ਜਿਨ•ਾਂ ਕੰਮਾਂ ਨਾਲ ਦਰਜਨ•ਾਂ ਪਿੰਡਾਂ ਦੇ ਲੋਕਾਂ ਨੂੰ ਲਾਭ ਪਹੁੰਚਿਆ ਹੈ। 
ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾਂ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜਨ ਨੰਬਰ –2 ਅਧੀਨ ਆਉਂਦੇ ਪਿੰਡ ਸਕੋਲ ਵਿਖੇ 19.38 ਲੱਖ ਦੀ ਲਾਗਤ ਨਾਲ ਵਾਟਰ ਸਪਲਾਈਜ ਅਤੇ ਪਾਈਪਲਾਈਨ ਦਾ ਕੰਮ , ਪਿੰਡ ਫਿਰੋਜਪੁਰ ਕਲ•ਾਂ ਵਿਖੇ 9.66 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ ਅਤੇ ਪੀਣ ਵਾਲੇ ਪਾਣੀ ਲਈ ਪਾਈਪਲਾਈਨ ਦਾ ਕੰਮ, ਪਿੰਡ ਭਦਰਾਲੀ ਵਿਖੇ 90 ਹਜਾਰ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ ਅਤੇ 2.59 ਲੱਖ ਰੁਪਏ ਦੀ ਲਾਗਤ ਨਾਲ ਪੰਪ ਦੀ ਰਿਪੇਅਰ , ਪਾਈਪਲਾਈਨ ਅਤੇ ਚੈਂਬਰ ਬਣਾਉਂਣ ਦਾ ਕੰਮ, ਪਿੰਡ ਸਹਿਰ ਅਤੇ ਛੰਨ ਵਿਖੇ 2.56 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ,ਪੰਪ ਦੀ ਰਿਪੇਅਰ ਅਤੇ ਚੈਂਬਰ ਦਾ ਕੰਮ, ਪਿੰਡ ਅਜੀਜਪੁਰ ਖਦਾਵਰ ਵਿਖੇ 4.18 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ,ਪੰਪ ਦੀ ਰਿਪੇਅਰ ਅਤੇ ਚੈਂਬਰ ਅਤੇ ਹੋਰ ਵਿਕਾਸ ਕਾਰਜ, ਪਿੰਡ ਥਰਿਆਲ ਵਿਖੇ 5.82 ਲੱਖ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ,ਪੰਪ ਦੀ ਰਿਪੇਅਰ ਅਤੇ ਚੈਂਬਰ, ਪਿੰਡ ਮਾਧੋਪੁਰ ਕੈਂਟ ਵਿਖੇ 5.81 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ ਅਤੇ ਵਿਕਾਸ ਕਾਰਜ, ਪਿੰਡ ਬਸਰੂਪ ਵਿਖੇ 4.26 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ,ਪੰਪ ਦੀ ਰਿਪੇਅਰ ਅਤੇ ਚੈਂਬਰ,  ਪਿੰਡ ਜਸਵਾਂ ਵਿਖੇ 6.99 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ ਅਤੇ ਪਾਣੀ ਦੀ ਪਾਈਪ ਲਾਈਨ ਦਾ ਕਾਰਜ, ਅਤੇ ਪਿੰਡ ਬਹਾਦੁਰਪੁਰ ਵਿਖੇ 7.02 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ,ਪੰਪ ਦੀ ਰਿਪੇਅਰ ਅਤੇ ਚੈਂਬਰ  ਆਦਿ ਲਗਾਇਆ ਗਿਆ। ਉਨ•ਾਂ ਦੱੰਸਿਆ ਕਿ ਉਪਰੋਕਤ ਕੂਝ ਪਿੰਡਾਂ ਵਿੱਚ ਕੰਮ ਪੂਰਾ ਹੋ ਚੁੱਕਾਂ ਹੈ ਅਤੇ ਬਾਕੀ ਪਿੰਡਾਂ ਵਿੱਚ ਕੰਮ ਪ੍ਰਗਤੀ ਤੇ ਹੈ। 

© 2016 News Track Live - ALL RIGHTS RESERVED