ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਪੋਸ਼ਣ ਅਭਿਆਣ ਅਧੀਨ ਜਿਲ•ਾ ਕੰਨਵਰਜ਼ੈਂਸ ਐਕਸ਼ਨ ਪਲਾਨ ਕਮੇਟੀ ਦੀ ਰੀਵਿਊ ਮੀਟਿੰਗ

Jun 14 2019 04:05 PM
ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਪੋਸ਼ਣ ਅਭਿਆਣ ਅਧੀਨ ਜਿਲ•ਾ ਕੰਨਵਰਜ਼ੈਂਸ ਐਕਸ਼ਨ ਪਲਾਨ ਕਮੇਟੀ ਦੀ ਰੀਵਿਊ ਮੀਟਿੰਗ


ਪਠਾਨਕੋਟ

ਮਾਨਯੋਗ ਸ਼੍ਰੀ ਰਾਮਵੀਰ (ਆਈ.ਏ.ਐਸ ), ਡਿਪਟੀ ਕਮਿਸ਼ਨਰ, ਪਠਾਨਕੋਟ  ਜੀ ਦੀ ਪ੍ਰਧਾਨਗੀ ਹੇਠ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਪੋਸ਼ਣ ਅਭਿਆਣ ਅਧੀਨ ਜਿਲ•ਾ ਕੰਨਵਰਜ਼ੈਂਸ ਐਕਸ਼ਨ ਪਲਾਨ ਕਮੇਟੀ ਦੀ ਰੀਵਿਊ ਮੀਟਿੰਗ ਕਰਵਾਈ ਗਈ । ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸ਼ਦੀਪ  ਸਿੰਘ ਐਸ.ਡੀ.ਐਂਮ ਪਠਾਨਕੋਟ, ਸੋਰਵ ਅਰੌੜਾ ਐਸ.ਡੀ.ਐਮ. ਧਾਰਕਲ•ਾਂ, ਸਾਧਨਾ ਸੋਹਲ ਜਿਲ•ਾ ਪ੍ਰੋਗਰਾਮ ਅਫਸਰ ਪਠਾਨਕੋਟ , ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ , ਡਾ. ਕਿਰਨ ਬਾਲਾ ਡੀ.ਆਈ.ਓ. ਪਠਾਨਕੋਟ, ਕੁਲਵੰਤ ਸਿੰਘ ਜਿਲ•ਾ ਸਿਖਿਆ ਅਫਸਰ ਐਲੀਮੈਂਟਰੀ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਜਿਲ•ਾ ਪਠਾਨਕੋਟ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਹਾਜ਼ਰ ਹੋਏ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ  ਸ਼੍ਰੀ ਰਾਮਵੀਰ ਵੱਲੋਂ ਸਾਲ 2019-20 ਦਾ ਕੰਨਵਰਜ਼ੈਸ ਐਕਸ਼ਨ ਪਲਾਨ ਦਾ ਤਿਮਾਹੀ ਰੀਵਿਊ ਕਰਦੇ ਹੋਏ ਨੁਕਤਾ ਵਾਈਜ਼ ਵੱਖ ਵੱਖ ਵਿਭਾਗਾਂ ਦੇ ਇੰਡੀਕੇਟਰ ਅਤੇ ਬੇਸ ਲਾਈਨ ਸਰਵੈ ਚੈਕ ਕਰਦੇ ਹੋਏ ਜਿਥੇ ਹੋਰ ਪ੍ਰਗਤੀ ਦੀ ਲੋੜ ਸਮਝੀ ਉਥੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਤੇ ਗਏ। ਉਨ•ਾਂ ਕਿਹਾ ਕਿ ਜਿਲ•ੇ ਅੰਦਰ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਹਰੇਕ ਕਾਰਜ ਅੰਦਰ ਜਿਲ•ਾ ਪ੍ਰਸਾਸਨ ਪੂਰਾ ਸਹਿਯੋਗ ਦੇਵੇਗਾ। ਉਨ•ਾਂ ਕਿਹਾ  ਕਿ ਬੱਚਿਆਂ ਦੇ ਵਾਧੇ ਤੇ ਵਿਕਾਸ ਲਈ ਮੋਨੀਟਰਿੰਗ ਕਰਨ ਹਿੱਤ ਭਾਰ ਤੋਲ ਮਸ਼ੀਨਾਂ ਜਾਂ ਹੋਰ ਲੋੜੀਂਦਾ ਸਮਾਨ ਪ੍ਰਸ਼ਾਸ਼ਨ ਲੈ ਕੇ ਦੇਵੇਗਾ ਅਤੇ ਉਹਨਾਂ ਕਿਹਾ ਕਿ ਜੇਕਰ ਗਰਭਵਤੀ ਮਹਿਲਾਵਾਂ, ਦੁੱਧ ਪਿਲਾਓ ਮਾਵਾਂ, ਬੱਚੇ ਅਤੇ ਕਿਸ਼ੋਰੀ ਲੜਕੀਆਂ ਨੂੰ ਅਨੀਮੀਆ ਮੁਕਤ ਬਣਾਇਆ ਜਾਵੇਗਾ ਤਾਂ ਪੋਸ਼ਣ ਅਭਿਆਨ ਦੀ ਇਹ ਅਹਿਮ ਪ੍ਰਾਪਤੀ ਹੋਵੇਗੀ। ਇਸ ਮੋਕੇ ਤੇ ਜਿਲ•ਾ ਪ੍ਰੋਗਰਾਮ ਅਫਸਰ, ਵਲੋਂ ਪੋਸ਼ਣ ਅਭਿਆਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਸ਼ਣ ਅਭਿਆਨ 8 ਮਾਰਚ 2018 ਨੂੰ ਲਾਂਚ ਕੀਤਾ ਗਿਆ ਸੀ ਅਤੇ 2022 ਤੱਕ ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

  

© 2016 News Track Live - ALL RIGHTS RESERVED