ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਿਭਾ ਰਿਹਾ ਅਹਿਮ ਭੂਮਿਕਾ: ਪ੍ਰਸੋਤਮ

Jun 14 2019 04:05 PM
ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਿਭਾ ਰਿਹਾ ਅਹਿਮ ਭੂਮਿਕਾ: ਪ੍ਰਸੋਤਮ



ਪਠਾਨਕੋਟ

ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵੱਲੋਂ ਮਈ 2019 ਵਿਚ ਜਿਲ•ੇ ਦੇ 80 ਸਰਕਾਰੀ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵੱਲ ਭਵਿੱਖ ਲਈ ਉਹਨਾਂ ਦੀ ਕੈਰੀਅਰ ਕਾਂਉਂਸਲਿੰਗ ਕੀਤੀ ਗਈ,ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਅਪਣੇ-ਅਪਣੇ ਵਿਭਾਗਾਂ ਵਿਚ ਚਲਦੀਆਂ ਸਕੀਮਾਂ ਬਾਰੇ ਅਤੇ ਉਹਨਾਂ ਦੇ ਉਜਵਲ ਭਵਿੱਖ ਲਈ ਗਾਈਡੈਂਸ ਕੀਤੀ। ਇਹ ਜਾਣਕਾਰੀ ਜਿਲ•ਾ ਰੋਜਗਾਰ ਜਨਰੇਸ਼ਨ ਅਤੇ  ਟ੍ਰੇਨਿੰਗ ਅਫਸਰ,ਪਠਾਨਕੋਟ ਸ੍ਰੀ ਪ੍ਰਸੋਤਮ ਸਿੰਘ ਚਿੱਬ ਨੇ ਦਿੱਤੀ। 
ਉਨ•ਾਂ ਦੱਸਿਆ ਕਿ ਇਨ•ਾਂ ਕੈਂਪਾਂ ਦੋਰਾਨ 14176 ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਚ ਹਰ ਮਹੀਨੇ 2 ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ ਜਿਸ ਵਿੱਚ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮੁਹੇਈਆ ਕਰਵਾਇਆ ਜਾਂਦਾ ਹੈ। ਜਿਸ ਵਿਚ ਅਪ੍ਰੈਲ ਅਤੇ ਮਈ ਮਹੀਨੇ ਵਿਚ 5 ਨਿਯੋਜਕਾਂ ਨੇ ਭਾਗ ਲਿਆ ਅਤੇ 186 ਬੇਰੋਜਗਾਰਾਂ ਨੂੰ ਰੋਜਗਾਰ ਮੁਹੇਈਆ ਕਰਵਾਇਆ ਗਿਆ। ਬਿਉਰੋ ਵਿਚ ਵੱਖ-ਵੱਖ ਸੰਸਥਾਂਵਾ ਦੇ ਵਿਦਿਆਰਥੀਆਂ ਅਤੇ ਕਿੱਤਾ ਮਾਹਿਰਾਂ ਦੀ ਵਿਜ਼ਟ ਕਰਵਾਈ ਜਾਂਦੀ ਹੈ। ਉਨ•ਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੇ ਗਏ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਮੁਫਤ ਕੋਰਸ ਕਰਵਾਏ ਜਾਂਦੇ ਹਨ, ਵਧੇਰੇ ਜਾਣਕਾਰੀ ਲਈ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਸੰਪਰਕ ਕਰ ਸਕਦੇ ਹਨ। ਇਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਿਉਰੋ ਵਿਖੇ ਪ੍ਰਾਰਥੀਆਂ ਦੀ ਰਜਿਸ਼ਟਰੇਸ਼ਨ ਤੋਂ ਲੈ ਕੇ ਉਹਨਾਂ ਦੀ ਪਲੇਸ਼ਮੈਂਟ ਕਰਵਾਉਂਣ ਦੀ ਸਹਾਇਤਾ ਕੀਤੀ ਜਾਂਦੀ ਹੈ। ਜਿਲ•ਾ ਪਠਾਨਕੋਟ ਦੇ ਵਾਸੀਆਂ ਲਈ ਜਿਲ•ਾ ਰੋਜਗਾਰ ਬਿਉਰੋ ਵਰਦਾਨ ਸਾਬਿਤ ਹੋ ਰਿਹਾ ਹੈ।

© 2016 News Track Live - ALL RIGHTS RESERVED