ਬਾਗਬਾਨੀ ਅਧਿਕਾਰੀਆਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕੀਤਾ ਸਬਜੀ ਮੰਡੀ ਦਾ ਦੋਰਾ

Jun 15 2019 04:10 PM
ਬਾਗਬਾਨੀ ਅਧਿਕਾਰੀਆਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕੀਤਾ ਸਬਜੀ ਮੰਡੀ ਦਾ ਦੋਰਾ


ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸ੍ਰੀ ਸੰਮੀ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਘਿਆਲਾ, ਸ੍ਰੀ ਬਨਾਰਸੀ ਦਾਸ ਮੰਡੀ ਸੁਪਰਵਾਈਜਰ, ਅਮ੍ਰਿਤਪਾਲ ਮੰਡੀ ਸੁਪਰਵਾਈਜਰ ਅਤੇ ਅਮਨਦੀਪ ਨੇ ਸਬਜੀ ਮੰਡੀ ਪਠਾਨਕੋਟ ਦਾ ਵਿਸ਼ੇਸ ਦੋਰਾ ਕੀਤਾ। 
ਇਸ ਦੋਰੇ ਦੋਰਾਨ ਅਧਿਕਾਰੀਆਂ ਵੱਲੋਂ ਮੋਕੇ ਤੇ ਹਾਜ਼ਰ ਆੜਤੀਆਂ, ਬਾਗਾਂ ਦੇ ਠੇਕੇਦਾਰ ਅਤੇ ਸਬਜੀਆਂ ਵੇਚਣ ਅਤੇ ਖ੍ਰੀਦਣ ਆਏ ਗ੍ਰਾਹਕਾਂ ਨੂੰ ਫਲ ਇਥਲੀਨ ਗੈਸ/ਐਥੀਫੋਨ ਦੀ ਵਰਤੋ ਕਰਕੇ ਪਕਾਉਂਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਗ੍ਰਾਹਕਾਂ ਨੂੰ ਚੰਗੀ ਕਵਾਲਿਟੀ ਦੇ ਫਲ ਖ੍ਰੀਦਣ ਦੇ ਲਈ ਜਾਗਰੁਕ ਵੀ ਕੀਤਾ। ਉਨ•ਾਂ ਦੱਸਿਆ ਕਿ ਜੋ ਫਲ ਮਸਾਲੇ (ਕੈਲਸੀਅਮ ਕਾਰਬਾਈਡ) ਨਾਲ ਪਕਾਏ ਹੁੰਦੇ ਹਨ, ਉਹ ਫਲ ਮਨੂੱਖੀ ਸਿਹਤ ਲਈ ਹਾਨੀਕਾਰਕ ਹਨ। ਉਨ•ਾਂ ਮੰਡੀ ਵਿੱਚ ਹਾਜ਼ਰ ਕਿਸਾਨਾਂ ਨੂੰ  ਬਾਗਾਂ , ਸਬਜੀਆਂ  ਤੇ ਘੱਟ ਤੋਂ ਘੱਟ ਲੋੜ ਅਨੁਸਾਰ ਦਵਾਈਆਂ ਅਤੇ ਖਾਦਾਂ ਵਰਤਣ ਦੀ ਸਲਾਹ ਦਿੱਤੀ ਗਈ। 

© 2016 News Track Live - ALL RIGHTS RESERVED