ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਵਨ ਸਟਾਪ ਸੈਂਟਰ ਦੀ ਜਿਲ•ਾ ਪੱਧਰੀ ਟਾਸਕ ਫੋਸਰਸ ਦੀ ਮੀਟਿੰਗ

Jun 15 2019 04:10 PM
ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਵਨ ਸਟਾਪ ਸੈਂਟਰ ਦੀ ਜਿਲ•ਾ ਪੱਧਰੀ ਟਾਸਕ ਫੋਸਰਸ ਦੀ ਮੀਟਿੰਗ

ਪਠਾਨਕੋਟ

ਮਾਨਯੋਗ ਸ਼੍ਰੀ ਰਾਮਵੀਰ (ਆਈ.ਏ.ਐਸ ), ਡਿਪਟੀ ਕਮਿਸ਼ਨਰ, ਪਠਾਨਕੋਟ  ਜੀ ਦੀ ਪ੍ਰਧਾਨਗੀ ਹੇਠ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਵਨ ਸਟਾਪ ਸੈਂਟਰ ਦੀ ਜਿਲ•ਾ ਪੱਧਰੀ ਟਾਸਕ ਫੋਸਰਸ ਦੀ ਮੀਟਿੰਗ ਕੀਤੀ ਗਈ । ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਟਾਸਕ ਫੋਰਸ ਨਾਲ ਜੋੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਿੰਸਾ ਤੋਂ ਪੀੜਤ ਔਰਤਾਂ ਨੂੰ ਤੁਰੰਤ ਲੋੜੀਂਦੀਆਂ ਸੇਵਾਵਾਂ ਦੇਣ ਲਈ ਜਿੰਮੇਵਾਰੀ ਚੁੱਕੀ ਜਾਵੇ ਤਾਂ ਕਿ ਪੀੜਤਾਂ ਨੂੰ ਸਮੇਂ ਸਿਰ ਸਹਾਇਤਾ ਦਿਤੀ ਜਾ ਸਕੇ। ਟਾਸਕ ਫੋਰਸ ਦੀ ਮੀਟਿੰਗ ਵਿਚ ਸਿਹਤ ਵਿਭਾਗ ਤੋ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ,ਪਠਾਨਕੋਟ , ਡਾ ਕਿਰਨ ਬਾਲਾ ਡੀ.ਆਈ.ਓ ਸਿਵਲ ਹਸਪਤਾਲ ਪਠਾਨਕੋਟ , ਐਨ.ਜੀ.ਓਜ਼ ਅਤੇ ਵਿਭਾਗਾਂ ਦੇ ਅਧਿਕਾਰੀ ਅਤੇ ਜਿਲ•ੇ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਹਾਜ਼ਰ ਹੋਏ। ਜਿਲ•ਾ ਪ੍ਰੋਗਰਾਮ ਅਫਸਰ, ਪਠਾਨਕੋਟ ਸ੍ਰੀਮਤੀ ਸਾਰਧਾ ਸੋਹਲ ਵੱਲੋਂ ਵਨ ਸਟਾਪ ਸੈਂਟਰ ਦੀ ਜਾਣਕਾਰੀ ਦਿੰਦੀ ਹੋਏ ਦੱਸਿਆ ਗਿਆ ਕਿ ਕਿਸੇ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤ ਨੂੰ ਇਕ ਛੱਤ ਥੱਲੇ ਸਮੂਹਿਕ ਸੇਵਾਵਾਂ ਜਿਸ ਵਿਚ ਮੈਡੀਕਲ,ਲੀਗਲ, ਸਾਇਕਲੋਜੀਕਲ ਅਤੇ ਕਾਉਸਲਿੰਗ ਦੇਣ ਦਾ ਪ੍ਰਬੰਧ ਹੈ।

© 2016 News Track Live - ALL RIGHTS RESERVED