ਜਿਲ•ਾ ਪਠਾਨਕੋਟ ਵਿਖੇ ਮਾਈਗਰੇਟਰੀ ਪਲਸ ਪੋਲਿÀ ਰਾਉਂਡ ਦੀ ਹੋਈ ਸੁਰੂਆਤ

Jun 17 2019 03:51 PM
ਜਿਲ•ਾ ਪਠਾਨਕੋਟ ਵਿਖੇ ਮਾਈਗਰੇਟਰੀ ਪਲਸ ਪੋਲਿÀ ਰਾਉਂਡ ਦੀ ਹੋਈ ਸੁਰੂਆਤ

ਪਠਾਨਕੋਟ

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾਂ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ•ੇ ਅੰਦਰ ਚੱਲ ਰਹੇ ਤਿੰਨ ਰੋਜਾ (16,17 ਅਤੇ 18 ਜੂਨ) ਮਾਈਗਰੇਟਰੀ ਪਲਸ ਪੋਲਿÀ ਰਾਉਂਡ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਦੇ ਹੋਏ 0 ਤੋ 5 ਸਾਲ ਦੇ 2447 ਬੱਚਿਆ ਨੂੰ ਪੋਲਿÀ ਰੋਕੂ ਬੂੰਦਾ ਪਿਲਾਈਆ ਗਈਆ। ਜਾਣਕਾਰੀ ਦਿੰਦੇ ਹੌਏ ਡਾ.ਨੈਨਾ ਨੇ ਦੱਸਿਆ ਕਿ ਜਿਲ•ੇ ਨੂੰ ਪੋਲਿÀ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵੱਲੋ ਜਿਲ•ੇ ਦੀ ਮਾਈਗਰੇਟਰੀ ਆਬਾਦੀ ਦੇ 0 ਤੋ 5 ਸਾਲ ਦੇ ਲਗਭਗ 4851 ਬੱਚਿਆ ਨੂੰ ਪੋਲਿÀ ਬੂੰਦਾ ਪਿਲਾਉਣ ਦਾ ਟੀਚਾ ਮਿਥੀਆ ਗਿਆ ਹੈ। ਜਿਸ ਵਿੱਚ ਜਿਲ•ੇ ਦੇ ਝੁੱਗੀ ਝੋਪੜੀ,ਸਲਾਮ,ਗੁਜਰ ਡੇਰੇ,ਭੱਠੇ,ਫੈਕਟਰੀਆ ਆਦਿ ਦੇ ਬੱਚੇ ਕਵਰ ਕੀਤੇ ਜਾਣੇ ਹਨ। ਪਹਿਲੇ ਦਿਨ 50.44% ਬੱਚੇ ਕਵਰ ਕਰ ਲਏ ਗਏ ਹਨ ਜਦਕਿ ਬਾਕੀ ਦੋ ਦਿਨਾ ਵਿੱਚ ਰਹਿੰਦਾ ਟੀਚਾ ਵੀ ਪੂਰਾ ਕਰ ਦੀਤਾ ਜਾਵੇਗਾ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚੜਾਉਣ ਲਈ 30 ਟੀਮਾ,12 ਸੁਪਰਵਾਈਜਰ ਅਤੇ 60 ਵੈਕਸੀਨੇਟਰ ਲਗਾਏ ਗਏ ਹਨ।
ਇਸ ਤੋ ਇਲਾਵਾ ਡਾ.ਕਿਰਨ ਬਾਲਾ ਨੇ ਦੱਸਿਆ ਕਿ ਪੋਲਿÀ ਦੀ ਬੀਮਾਰੀ ਨੂੰ ਖਤਮ ਕਰਨ ਲਈ ਇਸ ਮੁਹਿੰਮ ਦੀ ਸ਼ੁਰੂਆਤ 1995 ਵਿੱਚ ਕੀਤੀ ਗਈ ਸੀ।ਭਾਵੇ ਸਨ 2014 ਵਿੱਚ ਭਾਰਤ ਪੋਲਿÀ ਮੁਕਤ ਹੋ ਗਿਆ ਹੈ ਪਰ ਹਜੇ ਵੀ ਇਸ ਦੇਸ਼ ਤੇ ਇਸ ਬੀਮਾਰੀ ਦਾ ਖਤਰਾ ਬਣਿਆ ਹੋਇਆ ਹੈ,ਕਿਉਂਕਿ ਇਸ ਦੇ ਗੁਆਂਡੀ ਦੇਸ਼ਾ (ਪਾਕਿਸਤਾਨ,ਅਫਗਾਨੀਸਤਾਨ) ਆਦਿ ਵਿੱਚ ਪੋਲਿÀ ਦਾ ਵਾਇਰਸ ਪਾਇਆ ਗਿਆ ਹੈ।ਇਸ ਤੋ ਇਲਾਵਾ ਇਹ ਵੀ ਦੱਸਿਆ ਕਿ ਜਿਲ•ੇ ਦੇ ਚਾਰ ਬਲਾਕ ਹਨ। ਸ਼ਹਿਰੀ ਬਲਾਕ ਪਠਾਨਕੋਟ ਡਾ.ਭੁਪਿੰਦਰ ਐਸ.ਐਮ.À ਪਠਾਨਕੋਟ,ਬਲਾਕ ਘਰੋਟਾ ਡਾ.ਰੋਹਿਤ ਮਹਾਜਨ,ਬਲਾਕ ਬਧਾਣੀ ਡਾ.ਸੰਤੋਸ਼ ਕੁਮਾਰੀ ਅਤੇ ਬਲਾਕ ਨਰੋਟ ਜੈਮਲ ਸਿੰਘ ਡਾ.ਰਵੀਕਾਂਤ ਦੀ ਦੇਖ-ਰੇਖ ਹੇਠ ਕਵਰ ਕੀਤੇ ਜਾ ਰਹੇ ਹਨ। ਉਨ•ਾ ਨੇ ਪਠਾਨਕੋਟ ਦੇ ਮਾਈਗਰੇਟਰੀ ਏਰੀਏ ਪੰਜਾਬ ਮਹਿਲ,ਭੱਠੇ ਆਦਿ ਦਾ ਮੁਆਇਨਾ ਕਰਦੇ ਹੋਏ ਟੀਮਾ ਨੂੰ ਹਦਾਇਤ ਕੀਤੀ ਕਿ ਕੋਈ ਬੱਚਾ ਇਸ ਖੁਰਾਕ ਤੋ ਬਾਂਝਾ ਨਾ ਰਹੇ।

© 2016 News Track Live - ALL RIGHTS RESERVED