ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਸਮੂਹ ਡਾਕਟਰਾਂ ਨੇ ਪੂਰਨ ਹੜਤਾਲ

Jun 18 2019 03:48 PM
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਸਮੂਹ ਡਾਕਟਰਾਂ ਨੇ ਪੂਰਨ ਹੜਤਾਲ

ਪਠਾਨਕੋਟ

ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰਾਂ ਦੇ ਨਾਲ ਹੋਈ ਕੁੱਟਮਾਰ ਦੇ ਵਿਰੋਧ 'ਚ ਅਤੇ ਆਪਣੀ ਸੁਰੱਖਿਆ ਦੀ ਮੰਗ ਨੰੂ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਡਾ: ਵਿਸ਼ਾਲ ਗੋਇਲ ਦੀ ਅਗਵਾਈ ਵਿਚ ਸਮੂਹ ਡਾਕਟਰਾਂ ਨੇ ਪੂਰਨ ਹੜਤਾਲ ਕਰਕੇ ਏਕਤਾ ਦਾ ਪ੍ਰਗਟਾਵਾ ਕੀਤਾ | ਡਾਕਟਰਾਂ ਨੇ ਹਸਪਤਾਲਾਂ ਵਿਚ ਓ.ਪੀ.ਡੀ. ਅਤੇ ਸਰਜਰੀ ਪੂਰਨ ਤੌਰ 'ਤੇ ਬੰਦ ਰੱਖੀ | ਡਾਕਟਰਾਂ ਨੇ ਡਲਹੌਜ਼ੀ ਰੋਡ 'ਤੇ ਇਕ ਰਿਜ਼ਾਰਟ 'ਚ ਇਕੱਠੇ ਹੋ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਤੇ ਇਕ ਮੰਗ ਪੱਤਰ ਸੀ.ਐਮ.ਓ. ਰਾਹੀਂ ਸਰਕਾਰ ਨੰੂ ਭੇਜਿਆ | ਇਸ ਮੌਕੇ ਪ੍ਰਧਾਨ ਡਾ: ਵਿਸ਼ਾਲ ਗੋਇਲ ਨੇ ਕਿਹਾ ਕਿ ਡਾਕਟਰਾਂ 'ਤੇ ਹਮਲਾ ਕਰਕੇ ਸਮੂਹ ਡਾਕਟਰਾਂ ਦੀ ਜਾਨ ਨੰੂ ਖਤਰੇ 'ਚ ਪਾ ਦਿੱਤਾ ਹੈ | ਉਧਰ ਸਰਕਾਰ ਵੀ ਡਾਕਟਰਾਂ ਦੀ ਸੁਰੱਖਿਆ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਇੱਥੇ ਹੀ ਬੱਸ ਨੇ ਹਮਲਾਵਰਾਂ ਦੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਦੂਸਰਿਆਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਦੀ ਜਾਨ ਅੱਜ ਖਤਰੇ ਵਿਚ ਹੈ | ਉਨ੍ਹਾਂ ਕਿਹਾ ਜਦ ਤੱਕ ਡਾਕਟਰਾਂ ਦੀਆਂ ਸਮੂਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ | ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਡਾਕਟਰ ਹੋਰ ਤਿੱਖਾ ਸੰਘਰਸ਼ ਲਈ ਮਨਜੂਰ ਹੋਣਗੇ | ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਈ ਮਰੀਜ਼ ਨਿਰਾਸ਼ ਹਸਪਤਾਲਾਂ ਤੋਂ ਪਰਤੇ | ਆਪਣੇ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੰੂ ਵੀ ਭਾਰੀ ਮੁਸ਼ਕਿਲਾਂ ਹੋਈਆਂ | ਇਸ ਰੋਸ ਪ੍ਰਦਰਸ਼ਨ 'ਚ ਸੀ.ਐਮ.ਓ. ਡਾ: ਨੈਨਾ ਸਲਾਥੀਆ, ਡਾ: ਐਮ.ਐਲ. ਅੱਤਰੀ, ਡਾ: ਤਰਸੇਮ ਸਿੰਘ, ਡਾ: ਜੇ.ਸੀ. ਕੁੰਡਾ, ਡਾ: ਰਸਵਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਡਾਕਟਰ ਸ਼ਾਮਿਲ ਸਨ |

© 2016 News Track Live - ALL RIGHTS RESERVED